ਲੋਕਾਂ ਨੂੰ ਹਸਾਉਣ ਵਾਲੇ, ਆਪਣੇ ਕਾਮਿਕ ਅੰਦਾਜ਼ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਪਿਲ ਸ਼ਰਮਾ ਨੇ ਆਪਣੀ ਕਾਫੀ ਪਛਾਣ ਬਣਾ ਲਈ ਹੈ। ਕਾਮੇਡੀ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਕੁੱਝ ਬਾਲੀਵੁੱਡ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਵੀ ਕਰ ਲਈ ਹੈ। ਕਪਿਲਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ। ਕਪਿਲ ਸ਼ਰਮਾ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਸਿੰਗਿੰਗ ਡੈਬਿਊ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕੀ ਦੀ ਦੁਨੀਆ ‘ਚ ਕਦਮ ਰੱਖਿਆ ਹੈ। ਗੁਰੂ ਰੰਧਾਵਾ ਨਾਲ ਉਨ੍ਹਾਂ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ। ਗੀਤ ‘ਚ ਅਦਾਕਾਰਾ ਯੋਗਿਤਾ ਬਿਹਾਨੀ ਵੀ ਨਜ਼ਰ ਆਈ ਹੈ।
ਕਪਿਲ ਸ਼ਰਮਾ ਦੇ ਪਹਿਲੇ ਗੀਤ ਦਾ ਟਾਈਟਲ ‘ਅਲੋਨ’ ਹੈ, ਜਿਸ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਦੇ ਚਿਹਰਿਆਂ ‘ਤੇ ਹਮੇਸ਼ਾ ਮੁਸਕਰਾਹਟ ਲਿਆਉਣ ਵਾਲੇ ਕਪਿਲ ਸ਼ਰਮਾ ਇਸ ਗੀਤ ‘ਚ ਉਦਾਸ ਨਜ਼ਰ ਆਏ ਹਨ। ਇਸ ‘ਚ ਉਨ੍ਹਾਂ ਦੇ ਨਾਲ ਯੋਗਿਤਾ ਨਜ਼ਰ ਆ ਰਹੀ ਹੈ, ਜਿਸ ਦੇ ਪਿਆਰ ‘ਚ ਕਪਿਲ ਦਾ ਦਿਲ ਟੁੱਟ ਗਿਆ ਹੈ।
‘ਅਲੋਨ’ ਇੱਕ ਸੈਡ ਗੀਤ ਹੈ, ਜਿਸ ਨੂੰ ਗੁਰੂ ਰੰਧਾਵਾ ਅਤੇ ਕਪਿਲ ਸ਼ਰਮਾ ਨੇ ਇਕੱਠੇ ਗਾਇਆ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਰਿਲੀਜ਼ ਦੇ ਸਿਰਫ 7 ਘੰਟਿਆਂ ਵਿੱਚ 18 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।ਇਸ ਗੀਤ ਨੂੰ ਕੁਦਰਤੀ ਵਾਦੀਆਂ ਵਿੱਚ ਸ਼ੂਟ ਕੀਤਾ ਗਿਆ ਹੈ। ਗੀਤ ਦੀ ਵੀਡੀਓ ‘ਚ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।