ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਐਤਵਾਰ ਨੂੰ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਲਿਸਟ ‘ਚ ਸਭ ਤੋਂ ਵੱਡਾ ਨਾਂ ਜੋ ਉਮੀਦਵਾਰ ਵਜੋਂ ਸਾਹਮਣੇ ਆਇਆ ਹੈ, ਉਹ ਹੈ ਫਿਲਮ ਅਦਾਕਾਰਾ ਕੰਗਨਾ ਰਣੌਤ ਦਾ। ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਦਾਨ ਵਿੱਚ ਉਤਾਰਿਆ ਹੈ।ਇਸ ਤੋਂ ਇਲਾਵਾ ਟੀਵੀ ਦੇ ਸੁਪਰਹਿੱਟ ਸ਼੍ਰੀਰਾਮ ਅਰੁਣ ਗੋਵਿਲ ਵੀ ਚੋਣ ਲੜਨਗੇ।ਪਾਰਟੀ ਨੇ ਉਨ੍ਹਾਂ ਨੂੰ ਮੇਰਠ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਸੂਚੀ ਤੋਂ ਬਾਹਰ ਕੀਤੇ ਗਏ ਵੱਡੇ ਉਮੀਦਵਾਰ ਵਰੁਣ ਗਾਂਧੀ ਹਨ, ਜਿਨ੍ਹਾਂ ਨੂੰ ਪਾਰਟੀ ਨੇ ਇਸ ਵਾਰ ਪੀਲੀਭੀਤ ਤੋਂ ਬਾਹਰ ਕੀਤਾ ਹੈ।
