ਆਪਣੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸ਼ੁੱਕਰਵਾਰ ਨੂੰ ਪੰਜਾਬ ਪਹੁੰਚਣ ‘ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਅਤੇ ਸਿੱਖਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੀ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਸ਼ੁੱਕਰਵਾਰ ਨੂੰ ਰੋਪੜ ਨੇੜੇ ਬੁੰਗਾ ਸਾਹਿਬ ਵਿਖੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਭਾਰੀ ਵਿਰੋਧ ਦੇ ਚਲਦਿਆਂ ਕੰਗਣਾ ਰਣੌਤ ਨੇ ਕਿਸਾਨਾਂ ਤੋਂ ਮਾਫੀ ਵੀ ਮੰਗੀ। ਦਰਅਸਲ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਜਾ ਰਹੀ ਸੀ।
ਇਸ ਦੌਰਾਨ ਕਿਸਾਨਾਂ ਨੇ ਕੰਗਣਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਕਿਸਾਨਾਂ ਵਲੋਂ ‘ਕੰਗਣਾ ਰਣੌਤ ਮੁਰਦਾਬਾਦ’ ਅਤੇ ‘ਕੰਗਣਾ ਗੋ ਬੈਕ’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਕੰਗਣਾ ਨੇ ਗੱਡੀ ’ਚੋਂ ਬਾਹਰ ਆ ਕੇ ਕਿਸਾਨ ਬੀਬੀਆਂ ਤੋਂ ਮਾਫੀ ਮੰਗੀ। ਇਸ ਮੌਕੇ ਕੰਗਨਾ ਨੇ ‘ਪੰਜਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮੌਕੇ ‘ਤੇ ਮੌਜੂਦ ਕਿਸਾਨਾਂ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰੇ’ ਵੀ ਲਗਾਏ। ਜਿਨ੍ਹਾਂ ‘ਤੇ ਕੰਗਣਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।