[gtranslate]

‘PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਸ਼ਰਮਨਾਕ, ਇਹ ਲੋਕਤੰਤਰ ‘ਤੇ ਹਮਲਾ ਹੈ’ : ਕੰਗਨਾ ਰਣੌਤ

kangana on pm modi security breach

ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਮਾਮਲਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਣਾ ਰਣੌਤ ਨੇ ਵੀ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਦੇ ਹੋਏ ਪੰਜਾਬ ਨੂੰ ਅੱਤਵਾਦੀ ਗਤੀਵਿਧੀਆਂ ਦਾ ਅੱਡਾ ਦੱਸਿਆ ਹੈ। ਕੰਗਣਾ ਨੇ ਆਪਣੀ ਇੰਸਟਾਗ੍ਰਾਮ ‘ਚ ਲਿਖਿਆ, ਪੰਜਾਬ ‘ਚ ਜੋ ਹੋਇਆ ਉਹ ਸ਼ਰਮਨਾਕ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਲੋਕਤੰਤਰੀ ਢੰਗ ਨਾਲ ਚੁਣੇ ਗਏ ਨੇਤਾ, ਨੁਮਾਇੰਦੇ ਅਤੇ 140 ਕਰੋੜ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ‘ਤੇ ਅਜਿਹੇ ਹਮਲੇ ਦਾ ਮਤਲਬ ਦੇਸ਼ ਦੇ ਹਰ ਨਾਗਰਿਕ ‘ਤੇ ਹਮਲਾ ਹੈ। ਇਹ ਸਾਡੇ ਲੋਕਤੰਤਰ ‘ਤੇ ਵੀ ਹਮਲਾ ਹੈ।

kangana on pm modi security breach

ਕੰਗਣਾ ਨੇ ਅੱਗੇ ਲਿਖਿਆ, ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣ ਰਿਹਾ ਹੈ। ਜੇਕਰ ਅਸੀਂ ਹੁਣੇ ਨਹੀਂ ਰੋਕਦੇ ਤਾਂ ਦੇਸ਼ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਦੇ ਨਾਲ ਕੰਗਣਾ ਨੇ ਹੈਸ਼ਟੈਗ ਲਿਖਿਆ- “ਭਾਰਤ ਸਟੈਂਡ ਵਿਦ ਮੋਦੀ ਜੀ..” ਹਾਲਾਂਕਿ ਕੰਗਣਾ ਨੂੰ ਅਕਸਰ ਭਾਜਪਾ ਸਮਰਥਕ ਹੋਣ ਦੇ ਤੰਜ ਵੀ ਸੁਣਨ ਨੂੰ ਮਿਲਦੇ ਹਨ, ਪਰ ਅਦਾਕਾਰਾ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਜ਼ਰੂਰ ਰੱਖਦੀ ਹੈ।

Leave a Reply

Your email address will not be published. Required fields are marked *