ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ ਹੈ। ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਕੇਨ ਵਿਲੀਅਮਸਨ ਨੇ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜੇ ਲਗਾਏ ਹਨ। ਕੇਨ ਵਿਲੀਅਮਸਨ ਨੇ ਪਹਿਲੀ ਪਾਰੀ ‘ਚ 118 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ ‘ਚ ਕੇਨ 109 ਦੌੜਾਂ ਬਣਾ ਕੇ ਆਊਟ ਹੋ ਗਿਆ। ਇੰਨਾ ਹੀ ਨਹੀਂ ਕੇਨ ਵਿਲੀਅਮਸਨ ਨੇ ਪਿਛਲੀਆਂ 10 ਟੈਸਟ ਪਾਰੀਆਂ ‘ਚੋਂ 6 ‘ਚ ਸੈਂਕੜੇ ਲਗਾਏ ਹਨ। ਇਸ ਤਰ੍ਹਾਂ ਦੇ ਧਮਾਕੇਦਾਰ ਪ੍ਰਦਰਸ਼ਨ ਕਾਰਨ ਕੇਨ ਵਿਲੀਅਮਸਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਬਣ ਗਿਆ ਹੈ। ਹਾਲਾਂਕਿ ਸੱਟ ਕਾਰਨ ਕੇਨ ਵਿਲੀਅਮਸਨ ਨੂੰ ਕੁਝ ਸਮੇਂ ਲਈ ਬਾਹਰ ਰਹਿਣਾ ਪਿਆ ਸੀ।
ਕੇਨ ਵਿਲੀਅਮਸਨ 2020 ਤੋਂ ਟੈਸਟ ਮੈਚਾਂ ਵਿੱਚ ਫੈਬ 4 ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ। ਪਿਛਲੀਆਂ 10 ਟੈਸਟ ਪਾਰੀਆਂ ਦੀ ਗੱਲ ਕਰੀਏ ਤਾਂ ਕੇਨ ਵਿਲੀਅਮਸਨ ਨੇ 132, 1, 121, 215, 104, 11, 13, 11, 118 ਅਤੇ 109 ਦੌੜਾਂ ਬਣਾਈਆਂ ਹਨ। ਪਿਛਲੀਆਂ 10 ਪਾਰੀਆਂ ‘ਚ ਜਦੋਂ ਵੀ ਕੇਨ ਦਾ ਬੱਲਾ 13 ਦੌੜਾਂ ਤੋਂ ਅੱਗੇ ਵਧਿਆ ਹੈ ਤਾਂ ਉਹ ਫਿਰ ਸੈਂਕੜਾ ਹੀ ਜੜਿਆ ਹੈ। ਕ੍ਰਿਕਟ ‘ਚ ਇਹ ਇਕ ਅਸਾਧਾਰਨ ਰਿਕਾਰਡ ਹੈ। ਕੇਨ ਵਿਲੀਅਮਸਨ ਨੇ ਹੁਣ ਤੱਕ 97 ਟੈਸਟ ਮੈਚਾਂ ਦੀਆਂ 170 ਪਾਰੀਆਂ ‘ਚ 55.13 ਦੀ ਸ਼ਾਨਦਾਰ ਔਸਤ ਨਾਲ 8490 ਦੌੜਾਂ ਬਣਾਈਆਂ ਹਨ। ਕੇਨ ਵਿਲੀਅਮਸਨ ਨੇ ਟੈਸਟ ‘ਚ 31 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਕੇਨ ਵਿਲੀਅਮਸਨ ਨੇ ਵੀ 33 ਅਰਧ ਸੈਂਕੜੇ ਲਗਾਏ ਹਨ। ਕੇਨ ਵਿਲੀਅਮਸਨ 6 ਵਾਰ ਟੈਸਟ ‘ਚ ਦੋਹਰਾ ਸੈਂਕੜਾ ਲਗਾਉਣ ‘ਚ ਕਾਮਯਾਬ ਰਹੇ ਹਨ।
ਮਹਾਨ ਆਸਟ੍ਰੇਲੀਆਈ ਖਿਡਾਰੀ ਡੌਨ ਬ੍ਰੈਡਮੈਨ ਅਤੇ ਇੰਗਲਿਸ਼ ਖਿਡਾਰੀ ਜੋਅ ਰੂਟ ਦੇ ਵੀ ਘਰੇਲੂ ਧਰਤੀ ‘ਤੇ 18 ਟੈਸਟ ਸੈਂਕੜੇ ਹਨ। ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਮਹੇਲਾ ਜੈਵਰਧਨੇ, ਸਾਬਕਾ ਦੱਖਣੀ ਅਫਰੀਕੀ ਖਿਡਾਰੀ ਜੈਕ ਕੈਲਿਸ ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਵੀ ਘਰੇਲੂ ਮੈਦਾਨ ‘ਤੇ 23 ਸੈਂਕੜੇ ਲਗਾਉਣ ਦਾ ਰਿਕਾਰਡ ਹੈ।