[gtranslate]

ਇਸ ਦਿੱਗਜ ਖਿਡਾਰੀ ਨੂੰ ਇਨਾਮ ਵਜੋਂ ਮਿਲਿਆ 150 ਲੀਟਰ ਪੇਂਟ, 337 ਦੌੜਾਂ ਬਣਾ ਕੇ ਜਿਤਾਈ ਸੀ ਟੀਮ

kane williamson paint award

ਜਦੋਂ ਵੀ ਕੋਈ ਖਿਡਾਰੀ ਆਪਣੀ ਟੀਮ ਨੂੰ ਜਿੱਤ ਦਿਵਾਉਂਦਾ ਹੈ ਤਾਂ ਉਸ ‘ਤੇ ਇਨਾਮਾਂ ਦੀ ਵਰਖਾ ਕੀਤੀ ਜਾਂਦੀ ਹੈ। ਭਾਰਤੀ ਖਿਡਾਰੀਆਂ ‘ਤੇ ਲੱਖਾਂ ਰੁਪਏ ਦੀ ਬਰਸਾਤ ਹੁੰਦੀ ਹੈ ਪਰ ਹਰ ਦੇਸ਼ ‘ਚ ਅਜਿਹਾ ਨਹੀਂ ਹੁੰਦਾ। ਜ਼ਿੰਬਾਬਵੇ-ਵੈਸਟ ਇੰਡੀਜ਼ ‘ਚ ਪਲੇਅਰ ਆਫ ਦਿ ਮੈਚ ਅਤੇ ਸੀਰੀਜ਼ ਦੇ ਐਵਾਰਡ ਦੀ ਰਕਮ ਲੱਖਾਂ ‘ਚ ਨਹੀਂ ਹੈ। ਅਜਿਹਾ ਹੀ ਕੁੱਝ ਨਿਊਜ਼ੀਲੈਂਡ ‘ਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ ਨਿਊਜ਼ੀਲੈਂਡ ਦੇ ਸਾਬਕਾ ਟੈਸਟ ਕਪਤਾਨ ਕੇਨ ਵਿਲੀਅਮਸਨ ਨੂੰ ਪਲੇਅਰ ਆਫ ਦ ਸੀਰੀਜ਼ ਜਿੱਤਣ ਦਾ ਬਹੁਤ ਹੀ ਅਜੀਬ ਇਨਾਮ ਮਿਲਿਆ ਹੈ।

ਕੇਨ ਵਿਲੀਅਮਸਨ ਨੂੰ ਟੈਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਲਈ 51 ਹਜ਼ਾਰ ਦਾ ਚੈੱਕ ਅਤੇ ਪੇਂਟ ਕੈਨ (ਰੰਗ ਦੇ ਡੱਬੇ) ਵੀ ਮਿਲਿਆ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਟਵੀਟ ਕੀਤਾ ਕਿ ਵਿਲੀਅਮਸਨ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 150 ਲੀਟਰ ਪੇਂਟ ਮਿਲਿਆ ਹੈ। ਰੁਪਏ ‘ਚ ਇਸ ਦੀ ਕੀਮਤ ਕਰੀਬ 16 ਹਜ਼ਾਰ ਰੁਪਏ ਹੈ। ਟਵੀਟ ‘ਚ ਦੱਸਿਆ ਗਿਆ ਹੈ ਕਿ ਇਸ ਪੇਂਟ ਦੀ ਵਰਤੋਂ ਟੀ ਪੁਕੇ ਕ੍ਰਿਕਟ ਕਲੱਬ ਨੂੰ ਪੇਂਟ ਕਰਨ ਲਈ ਕੀਤੀ ਜਾਵੇਗੀ। ਵਿਲੀਅਮਸਨ ਨੂੰ ਅਜਿਹਾ ਤੋਹਫਾ ਮਿਲਣ ‘ਤੇ ਪ੍ਰਸ਼ੰਸਕ ਹੈਰਾਨ ਹਨ।

ਤੁਹਾਨੂੰ ਦੱਸ ਦੇਈਏ ਕਿ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਨੂੰ ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ਜਿੱਤਣ ‘ਚ ਕਾਫੀ ਯੋਗਦਾਨ ਪਾਇਆ ਸੀ। ਇਸ ਖਿਡਾਰੀ ਨੇ ਕ੍ਰਾਈਸਟਚਰਚ ‘ਚ ਅਜੇਤੂ ਸੈਂਕੜਾ ਜੜਿਆ ਅਤੇ ਆਖਰੀ ਗੇਂਦ ‘ਤੇ ਨਿਊਜ਼ੀਲੈਂਡ ਨੂੰ ਮੈਚ ਜਿਤਾ ਦਿੱਤਾ। ਇਸ ਤੋਂ ਬਾਅਦ ਵਿਲੀਅਮਸਨ ਨੇ ਵੈਲਿੰਗਟਨ ਵਿੱਚ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਜੜਿਆ ਅਤੇ ਨਿਊਜ਼ੀਲੈਂਡ ਨੇ ਇੱਕ ਪਾਰੀ ਨਾਲ ਲੜੀ ਜਿੱਤ ਕੇ ਸ੍ਰੀਲੰਕਾ ਨੂੰ 2-0 ਨਾਲ ਕਲੀਨ ਸਵੀਪ ਕਰ ਦਿੱਤਾ।

Leave a Reply

Your email address will not be published. Required fields are marked *