ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਦਾ ਬੱਲਾ ਜ਼ੋਰਦਾਰ ਬੋਲ ਰਿਹਾ ਹੈ। ਆਪਣੀ ਪਹਿਲੀ ਪਾਰੀ ਖੇਡਣ ਲਈ ਉਤਰਦੇ ਹੋਏ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਲਈ ਸ਼ਾਨਦਾਰ ਸੈਂਕੜਾ ਲਗਾਇਆ। ਉਹ ਤੀਜੇ ਦਿਨ ਦੀ ਸਮਾਪਤੀ ਤੱਕ ਅਜੇਤੂ ਪਰਤੇ ਹਨ। ਵਿਲੀਅਮਸਨ ਦਾ 2022 ਵਿੱਚ ਟੈਸਟ ਕ੍ਰਿਕਟ ਵਿੱਚ ਇਹ ਪਹਿਲਾ ਸੈਂਕੜਾ ਹੈ। ਉਨ੍ਹਾਂ ਨੇ 222 ਗੇਂਦਾਂ ‘ਤੇ 105* ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਦੀ ਪਾਰੀ ਵਿੱਚ ਕੁੱਲ 11 ਚੌਕੇ ਸ਼ਾਮਿਲ ਸਨ।
ਇਸ ਟੈਸਟ ਮੈਚ ‘ਚ ਵਿਲੀਅਮਸਨ ਟੀਮ ‘ਚ ਬਤੌਰ ਖਿਡਾਰੀ ਖੇਡ ਰਹੇ ਹਨ। ਇਸ ਸਾਲ ਬਤੌਰ ਖਿਡਾਰੀ ਇਹ ਉਨ੍ਹਾਂ ਦਾ ਪਹਿਲਾ ਟੈਸਟ ਮੈਚ ਹੈ। ਇਸ ਤੋਂ ਪਹਿਲਾਂ ਉਹ ਬਤੌਰ ਕਪਤਾਨ ਟੀਮ ਲਈ ਦੋਵੇਂ ਟੈਸਟ ਮੈਚ ਖੇਡ ਚੁੱਕੇ ਹਨ, ਜਿਸ ‘ਚ ਉਨ੍ਹਾਂ ਦਾ ਬੱਲਾ ਖਾਮੋਸ਼ ਨਜ਼ਰ ਆਇਆਸੀ। ਦੋਵੇਂ ਮੈਚਾਂ ਵਿੱਚ ਉਹ 50 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੇ ਸਨ। 2022 ‘ਚ ਇੰਗਲੈਂਡ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਵਿਲੀਅਮਸਨ ਨੇ 2 ਅਤੇ 15 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਇੰਗਲੈਂਡ ਖਿਲਾਫ ਦੂਜੇ ਮੈਚ ‘ਚ ਉਨ੍ਹਾਂ ਦੇ ਬੱਲੇ ‘ਚੋਂ 31 ਅਤੇ 48 ਦੌੜਾਂ ਦੀ ਪਾਰੀ ਨਿਕਲੀ ਸੀ। ਹੁਣ ਉਨ੍ਹਾਂ ਨੇ ਕਪਤਾਨੀ ਛੱਡਦੇ ਹੀ 2022 ਦਾ ਪਹਿਲਾ ਸੈਂਕੜਾ ਲਗਾਇਆ ਹੈ।
ਇਸ ਸਾਲ ਹੁਣ ਤੱਕ ਵਿਲੀਅਮਸਨ ਨੇ 3 ਟੈਸਟ ਮੈਚਾਂ ਦੀਆਂ 5 ਪਾਰੀਆਂ ‘ਚ 50.25 ਦੀ ਔਸਤ ਨਾਲ 201 ਦੌੜਾਂ ਬਣਾਈਆਂ ਹਨ। ਜ਼ਿਕਰਯੋਗ ਹੈ ਕਿ ਵਿਲੀਅਮਸਨ ਨੇ ਹਾਲ ਹੀ ‘ਚ ਨਿਊਜ਼ੀਲੈਂਡ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ।