ਟੋਕੀਓ ਓਲੰਪਿਕਸ ਦਾ ਅੱਜ 9 ਵਾਂ ਦਿਨ ਹੈ। ਖਰਾਬ ਸ਼ੁਰੂਆਤ ਤੋਂ ਬਾਅਦ ਟੋਕੀਓ ਤੋਂ ਭਾਰਤ ਲਈ ਇੱਕ ਵੱਡੀ ਅਤੇ ਚੰਗੀ ਖਬਰ ਆਈ ਹੈ। ਦਰਅਸਲ ਭਾਰਤ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਕਮਲਪ੍ਰੀਤ ਨੇ ਓਲੰਪਿਕਸ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਮਲਪ੍ਰੀਤ ਭਾਰਤ ਨੂੰ ਮੈਡਲ ਦਿਵਾਉਣ ਦੇ ਬਹੁਤ ਨੇੜੇ ਹੈ। ਉਸ ਨੇ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦਾ ਥ੍ਰੋ ਸੁੱਟਿਆ। ਇਸ ਦੇ ਨਾਲ ਹੀ ਭਾਰਤ ਨੂੰ ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ ਨਿਰਾਸ਼ਾ ਮਿਲੀ ਹੈ। ਤੀਰਅੰਦਾਜ਼ ਅਤਨੂ ਦਾਸ ਅਤੇ ਮੁੱਕੇਬਾਜ਼ ਅਮਿਤ ਪੰਘਾਲ ਹਾਰਨ ਤੋਂ ਬਾਅਦ ਬਾਹਰ ਹੋ ਗਏ ਹਨ। ਦੋਵੇਂ ਪ੍ਰੀ-ਕੁਆਰਟਰ ਫਾਈਨਲ ਮੈਚ ਹਾਰ ਗਏ ਹਨ।
ਹਾਲਾਂਕਿ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਵਿੱਚ ਇਤਿਹਾਸ ਰਚਿਆ ਹੈ। ਕਮਲਪ੍ਰੀਤ ਕੌਰ ਭਾਰਤ ਲਈ ਰਿਕਾਰਡ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ। ਇੰਨਾ ਹੀ ਨਹੀਂ, ਕਮਲਪ੍ਰੀਤ ਕੌਰ ਹੁਣ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਕੇ ਵੀ ਉੱਭਰੀ ਹੈ।