ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਕਾਇਕੌਰਾ ਦੇ ਨੇੜੇ ਜੋ ਕਿਸ਼ਤੀ ਪਲਟੀ ਸੀ ਉਹ ਘਟਨਾ ਇੱਕ ਵ੍ਹੇਲ ਨਾਲ ਟਕਰਾਉਣ ਕਾਰਨ ਵਾਪਰੀ ਸੀ। ਦੱਸ ਦੇਈਏ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾ ਕਿ ਕੱਲ੍ਹ boat ‘ਤੇ ਸਵਾਰ ਲੋਕਾਂ ਨੇ ਕਿਹਾ ਕਿ ਇਹ ਇੱਕ ਵ੍ਹੇਲ ਸੀ ਜਿਸ ਨੇ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਇਹ ਪਲਟ ਗਈ ਸੀ। ਪੁਲਿਸ ਅਤੇ ਮੈਰੀਟਾਈਮ NZ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਜਾਂਚ ਦਾ ਹਿੱਸਾ ਬਣੇਗਾ। boat ‘ਤੇ ਮੌਜੂਦ ਸਮੂਹ ਵਾਈਲਡ ਲਾਈਫ ਫੋਟੋਗ੍ਰਾਫੀ ਗਰੁੱਪ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਕਿਸ਼ਤੀ ਨੂੰ ਕਿਰਾਏ ‘ਤੇ ਲਿਆ ਸੀ। ਛੇ ਲੋਕਾਂ ਨੂੰ ਬਚਾਉਣ ਅਤੇ ਪੰਜ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਲਈ ਵੱਡੇ ਪੱਧਰ ‘ਤੇ ਸਮੁੰਦਰੀ ਕਾਰਵਾਈ ਕੀਤੀ ਗਈ ਹੈ।