ਨਿਊਜ਼ੀਲੈਂਡ ‘ਚ ਪਿਛਲੇ ਸਾਲ ਹੋਏ ਪਹਿਲੇ ਵਰਲਡ ਕਬੱਡੀ ਕੱਪ ਦੀ ਸਫਲਤਾ ਤੋਂ ਬਾਅਦ ਅੱਜ ਇੱਕ ਵਾਰ ਫਿਰ ਆਕਲੈਂਡ ‘ਚ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਪਿਛਲੀ ਵਾਰ ਦੀ ਤਰਹਾਂ ਇਸ ਵਾਰ ਵੀ ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ। ਤੁਹਾਨੂੰ ਦੱਸ ਦੇਈਏ ਕਿ ਹੁਣ ਤੋਂ ਕੁੱਝ ਘੰਟਿਆਂ ਬਾਅਦ ਹੀ ਇਹ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਉੱਥੇ ਹੀ ਭਾਰਤ ਪਾਕਿਸਤਾਨ ਸਣੇ ਇਸ ਵਿਸ਼ਵ ਕੱਪ ‘ਚ ਹਿੱਸਾ ਲੈਣ ਦੇ ਲਈ 6 ਮੁਲਕਾਂ ਦੀਆਂ ਕਬੱਡੀ ਟੀਮਾਂ ਨਿਊਜ਼ੀਲੈਂਡ ਪੁੱਜੀਆਂ ਹੋਈਆਂ ਹਨ। ਦੱਸ ਦਈਏ ਕਿ ਇਹ ਟੂਰਨਾਮੈਂਟ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਮੈਦਾਨ ਵਿੱਚ 8 ਦਸੰਬਰ ਨੂੰ ਕਰਵਾਇਆ ਜਾਏਗਾ।
