ਕਬੱਡੀ ਜਗਤ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਕਬੱਡੀ ਦੇ ਸਟਾਰ ਖਿਡਾਰੀ Jesus Chavez ਦੀ ਮੌਤ ਹੋ ਗਈ ਹੈ। ਖਿਡਾਰੀ ਦੇ ਅਚਾਨਕ ਅਕਾਲ ਚਲਾਣੇ ਕਾਰਨ ਦੁਨੀਆਂ ਭਰ ਦੇ ਕਬੱਡੀ ਪ੍ਰਸ਼ੰਸ਼ਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਵੀ ਹੋ ਸਕਦਾ ਹੈ। ਆਪਣੀ ਬੇਮਿਸਾਲ ਪ੍ਰਤਿਭਾ, ਕ੍ਰਿਸ਼ਮਾ ਅਤੇ ਅਟੁੱਟ ਦ੍ਰਿੜਤਾ ਲਈ ਜਾਣੇ ਜਾਂਦੇ, ਜੀਸਸ ਚਾਵੇਜ਼ ਨੇ ਕਬੱਡੀ ਦੀ ਦੁਨੀਆਂ ‘ਤੇ ਅਮਿੱਟ ਛਾਪ ਛੱਡੀ ਹੈ। ਦੱਸ ਦੇਈਏ Jesus ਮੈਕਸੀਕੋ ਮੂਲ ਦਾ ਖਿਡਾਰੀ ਸੀ, Jesus ਸੁਲੱਖਣ ਸਿੰਘ ਕਹੇ ਜਾਂਦੇ ਜੈਰੋ ਚਾਵੇਜ਼ ਦਾ ਭਰਾ ਸੀ। ਕਬੱਡੀ ਜਗਤ ਦੀਆਂ ਸ਼ਖ਼ਸੀਅਤਾਂ ਨੇ ਸੋਸ਼ਲ ਮੀਡੀਆ ‘ਤੇ ਜੀਸਸ ਚਾਵੇਜ਼ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
ਜੀਸਸ ਚਾਵੇਜ਼ ਨੂੰ ਇੱਕ ਸੱਚੇ ਕਬੱਡੀ ਸੁਪਰਸਟਾਰ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜਿਸ ਦੀ ਪ੍ਰਤਿਭਾ, ਨਿਮਰਤਾ ਅਤੇ ਦ੍ਰਿੜਤਾ ਨੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ। ਹਾਲਾਂਕਿ Jesus Chavez ਦੋ ਮੌਤ ਕਿਵੇਂ ਹੋਈ ਹੈ ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।