[gtranslate]

ਕਬੱਡੀ ਜਗਤ ਲਈ ਦੁੱਖਦਾਈ ਖ਼ਬਰ, ਹਰਜੀਤ ਬਰਾੜ ਵਾਂਗ ਸਟਾਰ ਖਿਡਾਰੀ ਪੰਮਾ ਸੋਹਾਣਾ ਦੀ ਵੀ ਸੜਕ ਹਾਦਸੇ ’ਚ ਹੋਈ ਮੌਤ !

kabaddi player dies in car crash

ਕਬੱਡੀ ਜਗਤ ਨਾਲ ਜੁੜੀ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੁਹਾਲੀ ਦੇ ਸੈਕਟਰ 79 ’ਚ ਵਾਪਰੇ ਇੱਕ ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਮੌਤ ਹੋ ਗਈ ਹੈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਦੱਸ ਦਈਏ ਕਿ ਇਹ ਹਾਦਸਾ ਬੁੱਧਵਾਰ ਤੇ ਵੀਰਵਾਰ ਦੀ ਰਾਤ ਨੂੰ ਸੈਕਟਰ 79 ’ਚ ਅਮੈਟੀ ਸਕੂਲ ਨੇੜੇ ਵਾਪਰਿਆ ਸੀ। ਪੰਮਾ ਸੋਹਾਣਾ ਨੇ ਆਪਣੀ ਖੇਡ ਸਦਕਾ ਭਾਰਤ ਦੇ ਨਾਲ ਨਾਲ ਵਿਦੇਸ਼ਾਂ ’ਚ ਕਾਫੀ ਨਾਮ ਕਮਾਇਆ ਸੀ। ਇੰਨ੍ਹਾਂ ਹੀ ਨਹੀਂ ਪੰਮੇ ਨੇ ਜੂਨ ਮਹੀਨੇ ’ਚ ਕੈਨੇਡਾ ‘ਚ ਹੋਣ ਵਾਲੇ ਕਬੱਡੀ ਕੱਪ ‘ਚ ਖੇਡਣ ਲਈ ਵੀ ਪੁੱਜਣਾ ਸੀ।

Leave a Reply

Your email address will not be published. Required fields are marked *