ਬੀਤੀ ਰਾਤ ਕਬੱਡੀ ਦੇ ਮੈਦਾਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ। ਦਰਅਸਲ ਗੁਰਦਾਸਪੁਰ ਦੇ ਹਲਕਾ ਕਦੀਆ ਦੇ ਪਿੰਡ ਘੱਸ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਅਮਰ ਘੱਸ ਦੀ ਖੇਡਦੇ ਸਮੇਂ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਕਬੱਡੀ ਖਿਡਾਰੀ ਅਮਰ ਘੱਸ ਦਾ ਉਨ੍ਹਾਂ ਦੇ ਜੱਦੀ ਪਿੰਡ ‘ਚ ਸੰਸਕਾਰ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਖੇਡਦੇ ਸਮੇਂ ਸਿਰ ਵਿੱਚ ਸੱਟ ਲੱਗਣ ਨਾਲ ਇਹ ਖਿਡਾਰੀ ਜ਼ਖਮੀ ਹੋ ਗਿਆ ਸੀ। ਇਸ ਮਗਰੋਂ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਇਹ ਟੂਰਨਾਮੈਂਟ ਜੱਕੋਪੁਰ ਕਲਾਂ (ਜਲੰਧਰ) ਵਿੱਚ ਚੱਲ ਰਿਹਾ ਸੀ।