ਨਿਊਜ਼ੀਲੈਂਡ ਵੱਸਦੇ ਭਾਈਚਾਰੇ ਤੇ ਕਬੱਡੀ ਪ੍ਰੇਮੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਟਾਕਾਨਿਨੀ ਵਿਖੇ Kabaddi Federation of New Zealand ਵੱਲੋਂ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ। ਇਹ ਕਬੱਡੀ ਕੱਪ ਟਾਕਾਨਿਨੀ ਗੁਰੂਘਰ ਦੀ 20ਵੀਂ ਵਰੇਗੰਢ ਮੌਕੇ 23 ਮਾਰਚ ਨੂੰ 70, Takanini School Road, Takanini ਵਿਖੇ ਕਰਵਾਇਆ ਜਾਵੇਗਾ। ਅਹਿਮ ਗੱਲ ਹੈ ਕਿ ਇਸ ਇਸ ਟੂਰਨਾਮੈਂਟ ‘ਚ VOLLEYBAL, SOCCER, MUSICAL CHAIR, TUG OF WAR, KIDS GAMES ਦੇ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ।
