ਕੈਨੇਡਾ ਦੇ ਲੋਕਾਂ ਨੇ ਦੇਸ਼ ਦੀ ਸੱਤਾ ਦੀ ਯੰਗ ਵਿੱਚ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ। ਹਾਲਾਂਕਿ ਕਿ ਟਰੂਡੋ ਦਾ ਬਹੁਮਤ ਹਾਸਿਲ ਕਰਨ ਦਾ ਸੁਪਨਾ ਫਿਰ ਅਧੂਰਾ ਹੀ ਰਿਹਾ ਗਿਆ ਹੈ।
Thank you, Canada — for casting your vote, for putting your trust in the Liberal team, for choosing a brighter future. We're going to finish the fight against COVID. And we're going to move Canada forward. For everyone.
— Justin Trudeau (@JustinTrudeau) September 21, 2021
ਜਾਣਕਰੀ ਦੇ ਅਨੁਸਾਰ ਸੰਸਦੀ ਚੋਣਾਂ ‘ਚ ਲਿਬਰਲ ਪਾਰਟੀ ਨੂੰ 338 ਵਿੱਚੋਂ 156 ਸੀਟਾਂ ਮਿਲੀਆਂ ਹਨ।ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਕੈਨੇਡਾ ਦੀ ਸੰਸਦ ਨੂੰ 170 ਸੀਟਾਂ ਦੀ ਲੋੜ ਹੁੰਦੀ ਹੈ। ਹਾਲਾਂਕਿ ਪਿਛਲੀ ਵਾਰ ਸਾਲ 2019 ਵਿੱਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਹੀ ਮਿਲੀਆ ਸਨ।
To the incredible team of volunteers in Papineau: thank you. I couldn’t do this without you. pic.twitter.com/YNNaCMzahz
— Justin Trudeau (@JustinTrudeau) September 20, 2021
ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੇ ਮੁਕਾਬਲੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਟਰੂਡੋ ਨੇ 2015 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿੱਧੀ ਦਾ ਲਾਭ ਉਠਾਇਆ ਸੀ ਅਤੇ ਚੋਣ ਜਿੱਤੀ ਸੀ। ਫਿਰ ਪਿਛਲੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਨੇ ਪਾਰਟੀ ਨੂੰ ਆਪਣੇ ਦਮ ‘ਤੇ ਜਿੱਤ ਦਿਵਾਈ ਸੀ। ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ।