ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਨੂੰ ਬਹੁਤ ਆਰਥਿਕ ਅਤੇ ਰਾਜਨੀਤਿਕ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਵਿੱਚ ਅਜਿਹਾ ਬਦਲਾਅ ਆਇਆ ਹੈ ਕਿ ਵੱਡੇ-ਵੱਡੇ ਪੇਸ਼ੇਵਰਾਂ ਨੂੰ ਵੀ ਨੌਕਰੀਆਂ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਅਫਗਾਨਿਸਤਾਨ ਦੀ ਅਸਲੀਅਤ ਨੂੰ ਬਿਆਨ ਕਰਦੀਆਂ ਹਨ। ਹਾਮਿਦ ਕਰਜ਼ਈ ਸਰਕਾਰ ਨਾਲ ਕੰਮ ਕਰਨ ਵਾਲੇ ਕਬੀਰ ਹਕਮਲ ਦੁਆਰਾ ਇੱਕ ਤਾਜ਼ਾ ਟਵਿੱਟਰ ਪੋਸਟ, ਇਹ ਦਰਸਾਉਂਦੀ ਹੈ ਕਿ ਦੇਸ਼ ਵਿੱਚ ਕਿੰਨੇ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਗਰੀਬੀ ਵਿੱਚ ਧੱਕਿਆ ਗਿਆ ਹੈ। ਹਕਮਲ ਨੇ ਅਫਗਾਨ ਪੱਤਰਕਾਰ ਮੂਸਾ ਮੁਹੰਮਦੀ ਦੀ ਤਸਵੀਰ ਸਾਂਝੀ ਕੀਤੀ ਹੈ। ਕੈਪਸ਼ਨ ਵਿੱਚ, ਹਕਮਲ ਨੇ ਲਿਖਿਆ ਕਿ ਮੁਹੰਮਦੀ ਕਈ ਸਾਲਾਂ ਤੋਂ ਮੀਡੀਆ ਉਦਯੋਗ ਦਾ ਹਿੱਸਾ ਸੀ, ਹਾਲਾਂਕਿ ਅਫਗਾਨਿਸਤਾਨ ਵਿੱਚ ਇੰਨੀ ਗੰਭੀਰ ਆਰਥਿਕ ਸਥਿਤੀ ਹੈ ਕਿ ਹੁਣ ਉਸਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੜਕਾਂ ‘ਤੇ ਭੋਜਨ ਵੇਚਣਾ ਪੈ ਰਿਹਾ ਹੈ।”
ਉਨ੍ਹਾਂ ਕਿਹਾ ਕਿ, “ਮੁਸਾ ਮੁਹੰਮਦੀ ਨੇ ਕਈ ਟੀਵੀ ਚੈਨਲਾਂ ਵਿੱਚ ਇੱਕ ਐਂਕਰ ਅਤੇ ਰਿਪੋਰਟਰ ਵਜੋਂ ਸਾਲਾਂ ਤੱਕ ਕੰਮ ਕੀਤਾ ਅਤੇ ਹੁਣ ਉਸਦੇ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਕੋਈ ਆਮਦਨ ਨਹੀਂ ਹੈ। ਅਤੇ ਕੁਝ ਪੈਸੇ ਕਮਾਉਣ ਲਈ ਸਟ੍ਰੀਟ ਫੂਡ ਵੇਚ ਰਹੇ ਹਨ। ਗਣਰਾਜ ਦੇ ਪਤਨ ਤੋਂ ਬਾਅਦ ਅਫਗਾਨਾਂ ਨੂੰ ਬੇਮਿਸਾਲ ਗਰੀਬੀ ਦਾ ਸਾਹਮਣਾ ਕਰਨਾ ਪਿਆ। ਮੁਹੰਮਦੀ ਦੀ ਕਹਾਣੀ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਸ ਨੇ ਨੈਸ਼ਨਲ ਰੇਡੀਓ ਅਤੇ ਟੈਲੀਵਿਜ਼ਨ ਦੇ ਡਾਇਰੈਕਟਰ ਜਨਰਲ ਅਹਿਮਦੁੱਲਾ ਵਸਿਕ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਟਵੀਟ ਵਿੱਚ ਵਸਿਕ ਨੇ ਕਿਹਾ ਕਿ ਉਹ ਸਾਬਕਾ ਟੀਵੀ ਐਂਕਰ ਅਤੇ ਰਿਪੋਰਟਰ ਨੂੰ ਆਪਣੇ ਵਿਭਾਗ ਵਿੱਚ ਨਿਯੁਕਤ ਕਰਨਗੇ।