ਇੰਗਲੈਂਡ ਨੂੰ ਚੈਂਪੀਅਨਸ ਟਰਾਫੀ 2025 ਤੋਂ ਬਾਹਰ ਹੋਣ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਜੋਸ ਬਟਲਰ ਨੇ ਕਪਤਾਨੀ ਛੱਡ ਦਿੱਤੀ ਹੈ। ਉਹ ਚੈਂਪੀਅਨਸ ਟਰਾਫੀ ‘ਚ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੇ ਮੈਚ ‘ਚ ਆਖਰੀ ਵਾਰ ਇੰਗਲੈਂਡ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਉਨ੍ਹਾਂ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਇੰਗਲੈਂਡ ਪਿਛਲੇ 3 ਆਈਸੀਸੀ ਟੂਰਨਾਮੈਂਟਾਂ ਵਿੱਚ ਸਭ ਤੋਂ ਖ਼ਰਾਬ ਟੀਮਾਂ ਵਿੱਚੋਂ ਇੱਕ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਬਟਲਰ ਦੀ ਜਗ੍ਹਾ ਇੰਗਲੈਂਡ ਦਾ ਨਵਾਂ ਕਪਤਾਨ ਕੌਣ ਬਣ ਸਕਦਾ ਹੈ? ਆਓ ਜਾਣਦੇ ਹਾਂ ਉਨ੍ਹਾਂ 3 ਖਿਡਾਰੀਆਂ ਬਾਰੇ ਜੋ ਇੰਗਲੈਂਡ ਦੇ ਨਵੇਂ ਕਪਤਾਨ ਬਣ ਸਕਦੇ ਹਨ।
ਇੰਗਲੈਂਡ ਟੀਮ ਦੇ ਉਭਰਦੇ ਸਟਾਰ ਹੈਰੀ ਬਰੂਕ ਟੀਮ ਦੇ ਅਗਲੇ ਕਪਤਾਨ ਹੋ ਸਕਦੇ ਹਨ। ਜੋ ਰੂਟ ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਸਫੇਦ ਗੇਂਦ ਵਾਲੀ ਟੀਮ ਦੀ ਕਪਤਾਨੀ ਨਹੀਂ ਦਿੱਤੀ ਗਈ ਹੈ। ਬੇਨ ਡਕੇਟ ਹਾਲ ਦੇ ਸਮੇਂ ਵਿੱਚ ਇੰਗਲੈਂਡ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚੋਂ ਇੱਕ ਸਾਬਤ ਹੋਇਆ ਹੈ। ਉਨ੍ਹਾਂ ਨੂੰ ਵੀ ਇਹ ਜਿੰਮੇਵਾਰੀ ਸਕਦੀ ਹੈ।