ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਨਾਲ ਹਰ ਕੋਈ ਹੈਰਾਨ ਹੈ। ਸਿਧਾਰਥ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਕਿਸੇ ਨੂੰ ਵੀ ਰਾਸ ਨਹੀਂ ਆ ਰਿਹਾ। ਖਾਸ ਕਰਕੇ ਅਭਿਨੇਤਾ ਦੇ ਪ੍ਰਸੰਸਕਾਂ ਨੂੰ। ਦੱਸ ਦੇਈਏ 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਜਿਹੀ ਸਥਿਤੀ ਵਿੱਚ, ਹੁਣ ਰੈਸਲਿੰਗ ਜਗਤ ਦੇ ਇੱਕ ਸੁਪਰਸਟਾਰ ਨੇ ਵੀ ਅਦਾਕਾਰ ਨੂੰ ਉਨ੍ਹਾਂ ਦੀ ਮੌਤ ‘ਤੇ ਸ਼ਰਧਾਂਜਲੀ ਦਿੱਤੀ ਹੈ। ਇਸ ਦੌਰਾਨ, ਰੈਸਲਰ ਅਤੇ ਹਾਲੀਵੁੱਡ ਅਦਾਕਾਰ ਜੌਨ ਸੀਨਾ ਨੇ ਸਿਧਾਰਥ ਸ਼ੁਕਲਾ ਲਈ ਇੱਕ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ।
View this post on Instagram
ਦਰਅਸਲ ਸੁਪਰਸਟਾਰ ਰੈਸਲਰ ਜੌਨ ਸੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿਧਾਰਥ ਸ਼ੁਕਲਾ ਦੀ ਇੱਕ ਫੋਟੋ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜੌਨ ਸੀਨਾ ਨੇ ਸਿਰਫ ਅਭਿਨੇਤਾ ਦੀ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਸਿਧਾਰਥ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਜੌਨ ਸੀਨਾ ਨੇ ਆਪਣੀ ਪੋਸਟ ਵਿੱਚ ਸਿਧਾਰਥ ਦੀ ਇੱਕ ਬਲੈਕ ਐਂਡ ਵਾਈਟ ਫੋਟੋ ਸ਼ੇਅਰ ਕੀਤੀ ਹੈ।