ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੋਤੀ ਨਾਓਮੀ ਬਾਈਡੇਨ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਤਿੰਨ ਹਮਲਾਵਰਾਂ ਨੇ ਨਾਓਮੀ ਦੀ ਕਾਰ ਦੀ ਬਾਰੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੂੰ SUV ‘ਤੇ ਹਮਲਾ ਕਰਦੇ ਦੇਖ ਕੇ ਨਾਓਮੀ ਦੀ ਸੁਰੱਖਿਆ ਲਈ ਤਾਇਨਾਤ ਸੀਕਰੇਟ ਸਰਵਿਸ ਏਜੰਟਾਂ ਨੂੰ ਗੋਲੀ ਚਲਾਉਣੀ ਪਈ।
ਰਿਪੋਰਟਾਂ ਮੁਤਾਬਿਕ ਜਦੋਂ ਨਾਓਮੀ ਦੀ ਕਾਰ ‘ਤੇ ਹਮਲਾ ਹੋਇਆ ਤਾਂ ਉਹ ਆਪਣੀ ਸੁਰੱਖਿਆ ਨਾਲ ਜਾਰਜਟਾਊਨ ‘ਚ ਸੀ। ਨਾਓਮੀ ਦੀ ਕਾਰ ਉਸ ਥਾਂ ‘ਤੇ ਖੜੀ ਸੀ ਜਿੱਥੇ ਕੁਝ ਹਮਲਾਵਰਾਂ ਨੇ SUV ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੂੰ ਦੇਖ ਕੇ ਸੁਰੱਖਿਆ ਬਲਾਂ ਨੇ ਤੁਰੰਤ ਗੋਲੀਆਂ ਚਲਾ ਦਿੱਤੀਆਂ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਬਾਈਡੇਨ ਦੀ ਪੋਤੀ ਨਾਓਮੀ ਦੀ ਸੁਰੱਖਿਆ ਲਈ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਤਾਇਨਾਤ ਕੀਤਾ ਗਿਆ ਹੈ।