ਜੇਕਰ ਤੁਸੀ ਕਿਸੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ $51,000 ਦੀ ਸਲਾਨਾ ਤਨਖਾਹ ਵਾਲੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਪਰ ਇਸ ਦੇ ਲਈ ਇੱਕ ਸ਼ਰਤ ਵੀ ਹੈ। ਇਸ ਨੌਕਰੀ ਨੂੰ ਕਰਨ ਦੇ ਲਈ ਤੁਹਾਨੂੰ ਤੈਰਨਾ ਆਉਂਦਾ ਹੋਵੇ ਅਤੇ ਬਿਨੈਕਾਰ ਦੀ ਉਮਰ ਘੱਟੋ-ਘੱਟ 16 ਸਾਲ ਹੋਵੇ। ਜੀ ਹਾਂ, ਜੇਕਰ ਤੁਸੀ ਚੰਗੇ ਤੈਰਾਕ ਹੋ ਤਾਂ ਤੁਸੀ ਵੀ $51,633 ਸ਼ੁਰੂਆਤੀ ਸਲਾਨਾ ਤਨਖਾਹ ਵਾਲੀ ਨੌਕਰੀ ਕਰ ਸਕਦੇ ਹੋ। ਦੱਸ ਦੇਈਏ ਕਿ ਵੈਲਿੰਗਟਨ ਸਿਟੀ ਕਾਉਂਸਲ ‘ਚ 12 ਗਾਰਡਾਂ ਦੀ ਜ਼ਰੂਰਤ ਹੈ। ਕਿਉਂਕ ਮੌਜੂਦਾ ਗਾਰਡ ਬਿਮਾਰ ਹੋਣ ਕਾਰਨ ਛੁੱਟੀ ‘ਤੇ ਹਨ ਇਸ ਕਾਰਨ ਟਾਵਾ ਪੂਲ ਵੀ ਫਿਲਹਾਲ ਦੇ ਲਈ ਬੰਦ ਕਰਨਾ ਪਿਆ ਹੈ। ਇੱਥੇ ਇੱਕ ਸ਼ਰਤ ਹੋਰ ਵੀ ਹੈ ਕਿ ਤੁਹਾਨੂੰ ਵੀਕੈਂਡ ‘ਤੇ ਵੀ ਕੰਮ ਕਰਨ ਲਈ ਰਾਜੀ ਹੋਣਾ ਪਏਗਾ। ਨੌਕਰੀ ਹਾਸਿਲ ਕਰਨ ਮਗਰੋਂ ਫਰਸਟ ਏਡ ਦੀ ਟ੍ਰੈਨਿੰਗ ਵੀ ਦਿੱਤੀ ਜਾਵੇਗੀ।