[gtranslate]

ਆਕਲੈਂਡ ਜਿਊਲਰੀ ਸਟੋਰ ‘ਤੇ ਲੁਟੇਰਿਆਂ ਦੀ ਦਿਖੀ ਦਹਿਸ਼ਤ, ਲੁੱਟ ਮਗਰੋਂ ਹਥੌੜਿਆਂ ਨਾਲ ਭੰਨ ਗਏ ਸਟੋਰ !

jewellery store robbed in broad daylight

ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਤਾਜ਼ਾ ਮਾਮਲਾ ਆਕਲੈਂਡ ਦੇ ਲਿਨਮਾਲ ਸ਼ਾਪਿੰਗ ਸੈਂਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗਹਿਣਿਆਂ ਦੀ ਦੁਕਾਨ ‘ਤੇ ਸ਼ਨੀਵਾਰ ਨੂੰ ਕਥਿਤ ਤੌਰ ‘ਤੇ ਹਥੌੜੇ ਲੈ ਕੇ ਦਾਖਲ ਹੋਏ ਲੁਟੇਰਿਆਂ ਨੇ ਲੁੱਟ ਕੀਤੀ ਹੈ। ਇਸ ਦੌਰਾਨ ਸਿਰਫ ਲੁੱਟ ਹੀ ਨਹੀਂ ਸਗੋਂ ਭੰਨਤੋੜ ਵੀ ਕੀਤੀ ਗਈ ਹੈ।

ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ, “ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ‘ਤੇ ਮਾਸਕ ਪਾਏ ਹੋਏ ਸੀ ਹਥੌੜਿਆਂ ਨਾਲ ਲੈਸ ਹੋ ਕੇ ਸਟੋਰ ਵਿੱਚ ਦਾਖਲ ਹੋਏ ਸੀ। ਇਸ ਦੌਰਾਨ ਉਨ੍ਹਾਂ ਡਿਸਪਲੇ ਦੇ ਕੇਸਾਂ ਨੂੰ ਤੋੜ ਦਿੱਤਾ, ਅਤੇ ਕਈ ਚੀਜ਼ਾਂ ਲੁੱਟ ਲਈਆਂ। ਇਸ ਮਗਰੋਂ ਲੁਟੇਰੇ ਮੈਸੀ ਦੇ ਪਤੇ ਤੋਂ ਚੋਰੀ ਹੋਈ ਇੱਕ ਕਾਰ ‘ਚ ਮੌਕੇ ਤੋਂ ਫਰਾਰ ਹੋ ਗਏ।”

Leave a Reply

Your email address will not be published. Required fields are marked *