ਇਸ ਸਮੇਂ ਭਾਰਤ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਉੱਥੇ ਹੀ ਦੀਵਾਲੀ ਦੇ ਤਿਉਹਾਰੀ ਸੀਜ਼ਨ ਵਿੱਚ ਬੋਨਸ ਅਤੇ ਤੋਹਫ਼ਿਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਪਰ ਅੱਜ ਤੋਹਫ਼ਿਆਂ ਨਾਲ ਜੁੜੀ ਤੁਹਾਨੂੰ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਤੁਸੀ ਹੈਰਾਨ ਰਹਿ ਜਾਵੋਂਗੇ, ਸ਼ਇਦ ਤੁਸੀ ਅੱਜ ਤੱਕ ਅਜਿਹੇ ਤੋਹਫ਼ਿਆਂ ਦੇ ਬਾਰੇ ਨਹੀਂ ਸੁਣਿਆ ਹੋਵੇਗਾ, ਦਰਅਸਲ ਇੱਕ ਦੁਕਾਨ ਮਾਲਕ ਨੇ ਵੱਡਾ ਦਿਲ ਦਿਖਾਉਂਦਿਆਂ ਦੀਵਾਲੀ ਦੇ ਖਾਸ ਮੌਕੇ ‘ਤੇ ਕਰਮਚਾਰੀਆਂ ਨੂੰ ਦਿਲ ਖੋਲ੍ਹ ਕੇ ਗਿਫਟ ਵੰਡੇ ਨੇ ਜਿਸ ਦੀ ਪੂਰੇ ਭਾਰਤ ਸਣੇ ਵਿਸ਼ਵ ‘ਚ ਚਰਚਾ ਹੋ ਰਹੀ ਹੈ, ਦਰਅਸਲ ਚੇਨਈ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੇ ਆਪਣੇ ਸਟਾਫ਼ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਕਾਰ ਅਤੇ ਮੋਟਰਸਾਈਕਲ ਵੰਡੇ ਹਨ। ਗਹਿਣਿਆਂ ਦੀ ਦੁਕਾਨ ਦੇ ਮਾਲਕ ਜੈਅੰਤੀ ਲਾਲ ਨੇ ਆਪਣੇ ਸਟਾਫ਼ ਨੂੰ ਦਿੱਤੇ ਤੋਹਫ਼ੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੈਅੰਤੀ ਲਾਲ ਨੇ ਆਪਣੇ ਸਟਾਫ਼ ਨੂੰ 10 ਕਾਰਾਂ ਅਤੇ 20 ਮੋਟਰਸਾਈਕਲ ਗਿਫਟ ਕੀਤੇ ਹਨ। ਅਜਿਹਾ ਤੋਹਫਾ ਮਿਲਣ ਤੋਂ ਬਾਅਦ ਕਈ ਮੁਲਾਜ਼ਮਾਂ ਦੀਆਂ ਅੱਖਾਂ ‘ਚ ਖ਼ੁਸ਼ੀ ਦੇ ਹੰਝੂ ਵੀ ਨਿਕਲਦੇ ਦਿਖੇ।
ਦੀਵਾਲੀ ਦੇ ਤੋਹਫ਼ੇ ਵਜੋਂ ਆਪਣੇ ਕਰਮਚਾਰੀਆਂ ਨੂੰ ਬਾਈਕ ਅਤੇ ਕਾਰਾਂ ਦੇਣ ਵਾਲੇ ਜੈਅੰਤੀ ਲਾਲ ਨੇ ਕਿਹਾ, “ਸਟਾਫ਼ ਨੇ ਹਰ ਉਤਰਾਅ-ਚੜ੍ਹਾਅ ਵਿੱਚ ਮੇਰਾ ਸਾਥ ਦਿੱਤਾ ਹੈ। ਇਹ ਤੋਹਫ਼ਾ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ। ਅਸੀਂ ਦੀਵਾਲੀ ਦੇ ਤੋਹਫੇ ਵਜੋਂ 10 ਲੋਕਾਂ ਨੂੰ ਕਾਰ ਅਤੇ 20 ਲੋਕਾਂ ਨੂੰ ਮੋਟਰਸਾਈਕਲ ਦਿੱਤੇ ਹਨ। ਜੈਅੰਤੀ ਲਾਲ ਨੇ ਕਿਹਾ ਕਿ ਮੇਰੇ ਸਟਾਫ ਨੇ ਪਰਿਵਾਰ ਵਾਂਗ ਕੰਮ ਕੀਤਾ ਹੈ। ਉਹ ਸਿਰਫ਼ ਮੇਰੇ ਕਰਮਚਾਰੀ ਹੀ ਨਹੀਂ, ਸਗੋਂ ਮੇਰਾ ਪਰਿਵਾਰ ਹਨ। ਅਜਿਹੇ ‘ਚ ਉਨ੍ਹਾਂ ਨੂੰ ਅਜਿਹਾ ਤੋਹਫਾ ਦੇ ਕੇ ਮੈਂ ਉਨ੍ਹਾਂ ਨਾਲ ਪਰਿਵਾਰ ਵਾਂਗ ਵਿਵਹਾਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਹਰ ਮਾਲਕ ਨੂੰ ਆਪਣੇ ਮੁਲਾਜ਼ਮਾਂ ‘ਤੇ ਮਾਣ ਹੋਣਾ ਚਾਹੀਦਾ ਹੈ। ਜਦੋਂ ਜੈਅੰਤੀ ਲਾਲ ਨੇ ਆਪਣੇ ਕਰਮਚਾਰੀਆਂ ਨੂੰ ਇਹ ਤੋਹਫ਼ਾ ਦਿੱਤਾ ਤਾਂ ਉਨ੍ਹਾਂ ਵਿੱਚੋਂ ਕੁਝ ਹੈਰਾਨ ਰਹਿ ਗਏ ਅਤੇ ਕੁੱਝ ਇਸ ਮੌਕੇ ਭਾਵੁਕ ਹੋ ਕੇ ਰੋਣ ਲੱਗ ਗਏ।
ਜੈਅੰਤੀ ਲਾਲ ਨੇ ਅੱਗੇ ਕਿਹਾ ਕਿ ਹਰੇਕ ਮਾਲਕ ਨੂੰ ਆਪਣੇ ਸਟਾਫ਼ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਦੱਸ ਦੇਈਏ ਇਸ ਵਾਰ ਦੀਵਾਲੀ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਦੀਵਾਲੀ ਦੇ ਮੌਕੇ ‘ਤੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਤੋਹਫੇ ਜਾਂ ਬੋਨਸ ਦਿੰਦੀਆਂ ਹਨ। ਉੱਥੇ ਹੀ ਇੱਕ ਹੋਰ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਅਨੋਖਾ ਤੋਹਫਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ, ਨਿਊਯਾਰਕ ਸਥਿਤ ਆਫਿਸ ਸਪੇਸ ਪ੍ਰੋਵਾਈਡਰ WeWork ਨੇ ਆਪਣੇ ਭਾਰਤੀ ਕਰਮਚਾਰੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ ਤਿਉਹਾਰਾਂ ਦੇ ਸੀਜ਼ਨ ‘ਚ ਕਰਮਚਾਰੀਆਂ ਨੂੰ ਵੱਡੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਇਹ ਕਿਹਾ ਗਿਆ ਹੈ ਕਿ ਕਰਮਚਾਰੀ ਆਪਣਾ ਕੰਮ ਬੰਦ ਕਰਕੇ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾ ਸਕਦੇ ਹਨ। ਕੰਪਨੀ ਨੇ ਭਾਰਤੀ ਕਰਮਚਾਰੀਆਂ ਲਈ 10 ਦਿਨਾਂ ਦੀ ਦੀਵਾਲੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।