ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ ਬੇਸ਼ੱਕ ਆਹ ਲਾਇਨਾਂ ਸਿੱਧੂ ਮੂਸੇਵਾਲੇ ਦੇ ਗੀਤ ਦੀਆਂ ਨੇ ਪਰ ਅੱਜ ਇੰਨ੍ਹਾਂ ਦਾ ਜ਼ਿਕਰ ਜੈਨੀ ਜੌਹਲ ਦੇ ਵੱਲੋਂ ਕੀਤਾ ਗਿਆ ਹੈ। ਜੈਨੀ ਜੌਹਲ ਨੇ ਇਹ ਲਾਇਨਾਂ ਕਿੱਥੇ ‘ਤੇ ਕਿਉਂ ਵਰਤੀਆਂ ਨੇ ਇਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾ ਗੱਲ ਕਰਦੇ ਹਾਂ ਜੈਨੀ ਜੌਹਲ ਦੇ ਨਵੇਂ ਗੀਤ ਦੀ। ਦਰਅਸਲ ਕੁੱਝ ਦਿਨ ਪਹਿਲਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲੇ ਲਈ ਇਨਸਾਫ ਮੰਗਦਿਆਂ ਇੱਕ “Letter To CM” ਨਾਮ ਦਾ ਇੱਕ ਗੀਤ ਗਾਇਆ ਸੀ। ਇਸ ਗੀਤ ‘ਚ ਖਾਸ ਗੱਲ ਇਹ ਸੀ ਕਿ ਇਸ ਰਾਹੀਂ ਜਿੱਥੇ ਸਿੱਧੂ ਮੂਸੇਵਾਲੇ ਤੇ ਸੰਦੀਪ ਨੰਗਲ ਅੰਬੀਆਂ ਲਈ ਇਨਸਾਫ ਮੰਗਿਆ ਗਿਆ ਸੀ ਉੱਥੇ ਹੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਤੇ ਵੀ ਨਿਸ਼ਾਨਾ ਸਾਧਿਆ ਗਿਆ ਸੀ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਕੁੱਝ ਘੰਟਿਆਂ ‘ਚ ਹੀ ਲੱਖਾਂ ਲੋਕਾਂ ਨੇ ਇਸ ਗੀਤ ਨੂੰ ਦੇਖਿਆ ਸੀ ਤੇ ਪਰ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਯੂ ਟਿਊਬ ਤੋਂ ਡਿਲੀਟ ਵੀ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਗੀਤ ਨੂੰ ਕਿਸ ਨੇ ਅਤੇ ਕਿਉਂ ਡਿਲੀਟ ਕਰਵਾਇਆ ਹੈ ਜਾ ਕਿਸ ਕਾਰਨ ਗੀਤ ਡਿਲੀਟ ਕੀਤਾ ਗਿਆ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੈ।
ਉੱਥੇ ਹੀ ਗੀਤ ਡਿਲੀਟ ਹੋਣ ਮਗਰੋਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਵੀ ਜੈਨੀ ਜੌਹਲ ਦੇ ਹੱਕ ‘ਚ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਰੀ ਪੰਜਾਬੀ ਇੰਡਸਟਰੀ ‘ਚੋਂ 2 ਕੁੜੀਆਂ ਨੇ ਸਿੱਧੂ ਲਈ ਆਵਾਜ਼ ਚੁੱਕੀ ਹੈ ਪਰ ਉਨ੍ਹਾਂ ਨੂੰ ਵੀ ਦਬਾਉਣ ਲਈ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਨ੍ਹਾਂ ਕਿਹਾ ਸੀ ਅਸੀਂ ਜੈਨੀ ਜੌਹਲ ਦੇ ਨਾਲ ਖੜ੍ਹੇ ਹਾਂ ਤੇ ਜੇਕਰ ਕੋਈ ਪਰਚਾ ਕੱਟਣਾ ਤਾਂ ਸਾਡਾ ਨਾਮ ਵੀ ਨਾਲ ਹੀ ਪਾ ਦੀਓ ਅਸੀਂ ਵੀ ਜੇਲ੍ਹ ‘ਚ ਨਾਲ ਹੀ ਬੈਠਾਂਗੇ, ਪਰ ਹੁਣ ਜੈਨੀ ਜੌਹਲ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਇਦ ਜੈਨੀ ਨੇ ਉਸਦਾ ਗੀਤ ਡਿਲੀਟ ਕਰਵਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ, ਖਾਸ ਗੱਲ ਇਹ ਹੈ ਕਿ ਜੈਨੀ ਜੌਹਲ ਨੇ ਸਿੱਧੂ ਮੂਸੇਵਾਲੇ ਦੇ SYL ਗੀਤ ਦੀਆਂ ਲਾਇਨਾਂ ਰਾਹੀਂ ਜਵਾਬ ਦਿੰਦਿਆਂ ਲਿਖਿਆ ਹੈ ਕਿ ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ…. ਉੱਥੇ ਹੀ ਜੈਨੀ ਜੌਹਲ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਗੀਤ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ।