ਰਾਜਸਥਾਨ ਦੇ ਜੈਪੁਰ ਲਿਟਰੇਚਰ ਫੈਸਟੀਵਲ ‘ਚ ਪਹੁੰਚੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਅੱਛੇ ਦਿਨਾਂ ‘ਤੇ ਵੱਖਰੇ ਅੰਦਾਜ਼ ‘ਚ ਟਿੱਪਣੀ ਕੀਤੀ ਹੈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਕਈ ਵਾਰ ਅੱਛੇ ਦਿਨਾਂ ਦੀ ਉਡੀਕ ਕੀਤੀ ਹੈ, ਪਰ ਉਹ ਕਮਬਖ਼ਤ ਕਦੇ ਆਏ ਹੀ ਨਹੀਂ। ਦੂਜੇ ਪਾਸੇ ਉਨ੍ਹਾਂ ਨੇ ਬਾਲੀਵੁੱਡ ਦੀ ਤਾਰੀਫ ਵਿੱਚ ਗੀਤ ਗਾਏ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਹਾਲੀਵੁੱਡ ਸਿਤਾਰਿਆਂ ਤੋਂ ਜ਼ਿਆਦਾ ਬਾਲੀਵੁੱਡ ਸਿਤਾਰਿਆਂ ਨੂੰ ਜਾਣਦੇ ਹਨ। ਇਸ ਦੌਰਾਨ ਅਖਤਰ ਨੇ ਬਾਲੀਵੁੱਡ ਦੇ ਕਈ ਅਹਿਮ ਪਹਿਲੂਆਂ ‘ਤੇ ਆਪਣੇ ਵਿਚਾਰ ਰੱਖੇ।
ਦੱਸ ਦੇਈਏ ਕਿ ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਦੇਸ਼ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਹਨ। ਇਸ ਦੌਰਾਨ ਜਾਵੇਦ ਅਖਤਰ ਆਪਣੀ ਪਤਨੀ ਅਤੇ ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਨਾਲ ਇਵੈਂਟ ‘ਚ ਸ਼ਾਮਿਲ ਹੋਏ। ਇਸ ਦੌਰਾਨ ਜਦੋਂ ਉਨ੍ਹਾਂ ਦੀ ਚਰਚਾ ਹੋ ਰਹੀ ਸੀ ਤਾਂ ਉਨ੍ਹਾਂ ਨੇ ਬਾਲੀਵੁੱਡ ਦੀ ਖੂਬ ਤਾਰੀਫ ਕੀਤੀ ਹੈ। ਇਸ ਦੌਰਾਨ ਉਨ੍ਹਾਂ ਅੱਛੇ ਦਿਨਾਂ ਦੀ ਚਰਚਾ ਕਰਦਿਆਂ ਕਿਹਾ ਕਿ ਅਸੀਂ ਕਈ ਵਾਰ ਅੱਛੇ ਦਿਨਾਂ ਦੀ ਉਡੀਕ ਕੀਤੀ ਹੈ ਪਰ ਅੱਛੇ ਦਿਨ ਕਦੇ ਆਉਂਦੇ ਹੀ ਨਹੀਂ।