ਦੱਖਣੀ ਅਫਰੀਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਨੂੰ ਮੰਗਲਵਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦੱਖਣੀ ਅਫਰੀਕਾ ਖਿਲਾਫ ਚੱਲ ਰਹੇ ਸੈਂਚੁਰੀਅਨ ਟੈਸਟ ਦੇ ਤੀਜੇ ਦਿਨ ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੱਟ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ ਹੈ। ਜਸਪ੍ਰੀਤ ਬੁਮਰਾਹ ਦੇ ਗੇਂਦਬਾਜ਼ੀ ਕਰਦੇ ਸਮੇਂ ਗਿੱਟੇ ‘ਤੇ ਸੱਟ ਲੱਗੀ ਹੈ।
Update: Jasprit Bumrah has suffered a right ankle sprain while bowling in the first innings.
The medical team is monitoring him at the moment.
Shreyas Iyer is on the field as his substitute.#SAvIND
— BCCI (@BCCI) December 28, 2021
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸੱਜੇ ਗਿੱਟੇ ‘ਚ ਮੋਚ ਆ ਗਈ। ਜਿਸ ਕਾਰਨ ਬੁਮਰਾਹ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਫਿਲਹਾਲ ਮੈਡੀਕਲ ਟੀਮ ਬੁਮਰਾਹ ਦੀ ਨਿਗਰਾਨੀ ਕਰ ਰਹੀ ਹੈ ਅਤੇ ਬੁਮਰਾਹ ਦੇ ਬਦਲ ਵਜੋਂ ਸ਼੍ਰੇਅਸ ਅਈਅਰ ਨੂੰ ਫੀਲਡਿੰਗ ਲਈ ਤਾਇਨਾਤ ਕੀਤਾ ਗਿਆ ਹੈ। ਜੇਕਰ ਬੁਮਰਾਹ ਦੀ ਸੱਟ ਜਲਦੀ ਠੀਕ ਨਾ ਹੋਈ ਤਾਂ ਭਾਰਤੀ ਟੀਮ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜਸਪ੍ਰੀਤ ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਦਿੱਤਾ ਸੀ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਦਾ ਮੰਗਲਵਾਰ ਨੂੰ ਤੀਜਾ ਦਿਨ ਹੈ। ਪਹਿਲੇ ਦਿਨ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 272 ਦੌੜਾਂ ਬਣਾਈਆਂ ਸੀ। ਪਰ ਮੀਂਹ ਕਾਰਨ ਦੂਜੇ ਦਿਨ ਦਾ ਖੇਡ ਨਹੀਂ ਹੋ ਸਕਿਆ। ਤੀਜੇ ਦਿਨ ਅਫਰੀਕੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਿਰਫ 55 ਦੌੜਾਂ ਦੇ ਅੰਦਰ ਹੀ ਭਾਰਤੀ ਟੀਮ ਆਲ ਆਊਟ ਹੋ ਗਈ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਵੀ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ੁਰੂਆਤ ‘ਚ ਕਈ ਝਟਕੇ ਦੇ ਕੇ ਦਬਾਅ ‘ਚ ਪਾ ਦਿੱਤਾ ਹੈ।