ਅਜੀਤ ਅਗਰਕਰ ਦੀ ਅਗਵਾਈ ਵਾਲੀ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਨੇ ਅਗਸਤ ਵਿੱਚ ਹੋਣ ਵਾਲੇ ਆਇਰਲੈਂਡ ਦੌਰੇ ਲਈ ਭਾਰਤ ਦੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਸੱਟ ਤੋਂ ਵਾਪਸ ਪਰਤੇ ਜਸਪ੍ਰੀਤ ਬੁਮਰਾਹ ਨੂੰ ਸੌਂਪੀ ਗਈ ਹੈ। ਸੱਟ ਤੋਂ ਵਾਪਸੀ ਕਰਨ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਵੀ ਇਸ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਏਸ਼ਿਆਈ ਖੇਡਾਂ ਲਈ ਭਾਰਤ ਦਾ ਕਪਤਾਨ ਨਿਯੁਕਤ ਕੀਤੇ ਗਏ ਰਿਤੂਰਾਜ ਗਾਇਕਵਾੜ ਨੂੰ ਇਸ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਬੁਮਰਾਹ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਤੰਬਰ ‘ਚ ਜ਼ਖਮੀ ਹੋ ਗਏ ਸੀ ਅਤੇ ਉਦੋਂ ਤੋਂ ਬੁਮਰਾਹ ਟੀਮ ਤੋਂ ਬਾਹਰ ਸੀ। ਹੁਣ ਉਹ ਸਿੱਧੇ ਕਪਤਾਨ ਦੇ ਤੌਰ ‘ਤੇ ਵਾਪਸ ਪਰਤ ਆਏ ਹਨ। ਬੁਮਰਾਹ ਪਿੱਠ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਅਤੇ ਆਈਪੀਐਲ-2023 ਵੀ ਨਹੀਂ ਖੇਡ ਸਕਿਆ ਸੀ। ਉਹ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਨਹੀਂ ਸੀ।
ਆਇਰਲੈਂਡ ਦੌਰੇ ਲਈ ਭਾਰਤੀ ਟੀਮ
ਜਸਪ੍ਰੀਤ ਬੁਮਰਾਹ (ਕਪਤਾਨ), ਰਿਤੂਰਾਜ ਗਾਇਕਵਾੜ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਅਵੇਸ਼ ਖਾਨ।