ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ਟੈਸਟ ਦਾ ਇੰਤਜ਼ਾਰ ਇੱਕ ਸਾਲ ਤੋਂ ਚੱਲ ਰਿਹਾ ਸੀ। ਇਹ ਇੰਤਜ਼ਾਰ ਸਫਲ ਰਿਹਾ ਅਤੇ ਪਹਿਲੇ ਦੋ ਦਿਨਾਂ ਵਿੱਚ ਇੱਥੇ ਜੋ ਕੁਝ ਦੇਖਣ ਨੂੰ ਮਿਲਿਆ ਹੈ, ਉਹ ਇਤਿਹਾਸਕ ਹੈ। ਪਹਿਲਾਂ ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਦੇ ਸੈਂਕੜੇ, ਫਿਰ ਬੱਲੇਬਾਜ਼ ਦੇ ਤੌਰ ‘ਤੇ ਕਪਤਾਨ ਜਸਪ੍ਰੀਤ ਬੁਮਰਾਹ ਦੀ ਫਾਰਮ ਲਾਜਵਾਬ ਸੀ। ਜਸਪ੍ਰੀਤ ਬੁਮਰਾਹ ਨੇ ਸਟੂਅਰਟ ਬ੍ਰਾਡ ਦੇ ਇੱਕ ਓਵਰ ਵਿੱਚ 35 ਦੌੜਾਂ ਬਣਾਈਆਂ ਹਨ ਜੋ ਇੱਕ ਵਿਸ਼ਵ ਰਿਕਾਰਡ ਹੈ, ਇਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਓਵਰ ਹੈ। ਇਸ ਵਿੱਚੋਂ 29 ਦੌੜਾਂ ਜਸਪ੍ਰੀਤ ਬੁਮਰਾਹ ਦੇ ਬੱਲੇ ਤੋਂ ਆਈਆਂ ਹਨ, ਬਾਕੀ ਦੀਆਂ 6 ਦੌੜਾਂ ਵਾਧੂ ਰਹੀਆਂ ਹਨ। ਯਾਨੀ ਕਿ ਬਿਨਾਂ ਬੱਲੇ ਤੋਂ extra।
Kya yeh Yuvi hai ya Bumrah!?
2007 ki yaad dilaa di.. 😍@YUVSTRONG12 @Jaspritbumrah93 #ENGvIND pic.twitter.com/vv9rvrrO6K
— Sachin Tendulkar (@sachin_rt) July 2, 2022
ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਲੋਕਾਂ ਨੂੰ ਸਾਲ 2007 ਦਾ ਸਮਾਂ ਵੀ ਯਾਦ ਆ ਗਿਆ ਹੈ, ਜਦੋਂ ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ ‘ਚ ਇੱਕ ਓਵਰ ‘ਚ 6 ਛੱਕੇ ਲਗਾ ਕੇ 36 ਦੌੜਾਂ ਬਣਾਈਆਂ ਸਨ। ਖਾਸ ਗੱਲ ਇਹ ਹੈ ਕਿ ਉਦੋਂ ਵੀ ਗੇਂਦਬਾਜ਼ ਸਟੂਅਰਟ ਬ੍ਰਾਡ ਸੀ ਅਤੇ ਅੱਜ ਵੀ ਉਹੀ ਹੈ। ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਕਾਰਨਾਮੇ ‘ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਇਹ ਯੁਵੀ ਹੈ ਜਾਂ ਬੁਮਰਾਹ? ਮੈਨੂੰ 2007 ਦੀ ਯਾਦ ਦਵਾ ਦਿੱਤਾ। ਆਈਸੀਸੀ ਨੇ ਵੀ ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ ਕੀਤੀ ਅਤੇ ਲਿਖਿਆ ਕਿ ਇਹ ਕਿੰਨਾ ਸ਼ਾਨਦਾਰ ਸੀ।