ਪੰਜਾਬ ਤੋਂ ਆਸਟ੍ਰੇਲੀਆ ਆਕੇ ਰਹਿਣ ਲੱਗੀ ਇਸ ਪੰਜਾਬਣ ਖਿਡਾਰਣ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਖਿਡਾਰਣ ਨੇ 1 ਸਾਲ ‘ਚ ਦੂਜਾ ਗੋਲਡ ਮੈਡਲ ਜਿੱਤਿਆ ਹੈ। ਜਸ਼ਨਦੀਪ ਕੌਰ ਨਾਮ ਦੀ ਇਸ ਖਿਡਾਰਣ ਨੇ ਪੰਜਾਬ ‘ਚ ਰਹਿੰਦਿਆਂ 13 ਸਾਲ ਦੀ ਉਮਰ ਵਿੱਚ ਵਾਲੀਬਾਲ ਦੀ ਖੇਡ ਸ਼ੁਰੂ ਕੀਤੀ ਸੀ ਉਸਨੇ ਆਸਟ੍ਰੇਲੀਆ ਆਉਣ ਮਗਰੋਂ ਵੀ ਆਪਣੀ ਮਿਹਨਤ ਜਾਰੀ ਰੱਖੀ ਅਤੇ ਸਿਡਨੀ ਵਿੱਚ ਰਹਿੰਦਿਆਂ ਯੂਟੀਐਸ ਟੀਮ ਦੀ ਨੁਮਾਇੰਦਗੀ ਕਰਦਿਆਂ ਗੋਲਡ ਮੈਡਲ ਜਿੱਤੇ ਹਨ। ਜਸ਼ਨਦੀਪ ਨੇ ਨਿਊ ਸਾਊਥ ਵੇਲਜ਼ ਦੀ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਦੂਜਾ ਗੋਲਡ ਮੈਡਲ ਜਿੱਤਿਆ ਹੈ।
