ਸਾਬਕਾ ਜਲਵਾਯੂ ਪਰਿਵਰਤਨ ਮੰਤਰੀ ਜੇਮਸ ਸ਼ਾਅ ਨੇ ਗ੍ਰੀਨ ਪਾਰਟੀ ਦੇ ਸਹਿ-ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਸ਼ਾਅ “ਫਿਲਹਾਲ” ਰਾਜਨੀਤੀ ਵਿੱਚ ਬਣੇ ਰਹਿਣਗੇ, ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਇਸ ਸਬੰਧੀ ਪੁਸ਼ਟੀ ਕੀਤੀ ਹੈ। ਸ਼ਾਅ ਨੇ ਪਹਿਲੀ ਵਾਰ 2011 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਥੀ ਗ੍ਰੀਨ ਐਮਪੀ ਜੂਲੀ ਐਨ ਜੇਨਟਰ ਦੇ ਬਿਲ ਆਫ ਰਾਈਟਸ (ਟਿਕਾਊ ਵਾਤਾਵਰਣ ਦਾ ਅਧਿਕਾਰ) ਸੋਧ ਬਿੱਲ ਦਾ ਸਮਰਥਨ ਕਰਨ ਲਈ ਸੰਸਦ ਵਿੱਚ ਬਣੇ ਰਹਿਣਗੇ।
ਸ਼ਾਅ ਨੇ ਕਿਹਾ ਕਿ ਪਿਛਲੀਆਂ ਦੋ ਸਰਕਾਰਾਂ ਦੇ ਅਧੀਨ ਨਿਊਜ਼ੀਲੈਂਡ ਦੇ ਜਲਵਾਯੂ ਪਰਿਵਰਤਨ ਮੰਤਰੀ ਵਜੋਂ ਸੇਵਾ ਕਰਨਾ “ਮੇਰੇ ਜੀਵਨ ਭਰ ਦਾ ਸਨਮਾਨ” ਸੀ। ਸ਼ਾਅ ਨੇ ਗ੍ਰੀਨਜ਼ ਦੇ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।