ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲੇ ਅਧਿਆਇ ਦੇ ਵੱਜੋਂ ਦਰਜ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਅਤੇ ਆਲੋਚਨਾ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਆਲੋਚਨਾ ਗਲਿਆਰੇ ਬਾਰੇ ਹੋ ਰਹੀ ਹੈ ਜਿਨ੍ਹਾਂ ਨੂੰ ਬਦਲਿਆ ਗਿਆ ਹੈ। ਇਨ੍ਹਾਂ ਗਲਿਆਰਿਆਂ ਵਿੱਚ, ਜਨਰਲ ਡਾਇਰ ਨੇ ਉਨ੍ਹਾਂ ਲੋਕਾਂ ‘ਤੇ ਗੋਲੀਆਂ ਚਲਾਉਣ ਦੇ ਨਿਰਦੇਸ਼ ਦਿੱਤੇ ਸਨ ਜੋ ਵਿਸਾਖੀ ਮੌਕੇ ਸ਼ਾਂਤੀਪੂਰਵਕ ਢੰਗ ਨਾਲ ‘ਤੇ ਵਿਰੋਧ ਕਰ ਰਹੇ ਸਨ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਚਾਰੇ ਪਾਸੇ ਲੇਜ਼ਰ ਲਾਈਟਾਂ ਲਗਾਈਆਂ ਗਈਆਂ ਹਨ। ਇਸ ਪੂਰੇ ਮਾਮਲੇ ‘ਤੇ ਇੱਕ ਖ਼ਬਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ “ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹ ਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ – ਮੈਂ ਕਿਸੇ ਵੀ ਕੀਮਤ ‘ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਘਿਣਾਉਣੇ ਜ਼ੁਲਮ ਦੇ ਵਿਰੁੱਧ ਹਾਂ।”
This is corporatisation of monuments, where they end up as modern structures, losing the heritage value. Look after them without meddling with the flavours of the period these memorials represent. https://t.co/H1dXQMmft7
— S lrfan Habib (@irfhabib) August 30, 2021
ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ ‘ਤੇ ਨਵੀਨੀਕਰਨ ਦੇ ਨਾਂ ‘ਤੇ ਇਤਿਹਾਸ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਹ ਵੀ ਕਿਹਾ ਹੈ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਘੱਟ ਮਹਿਸੂਸ ਕਰਦੇ ਹਨ। ਇਤਿਹਾਸਕਾਰ ਐਸ ਇਰਫਾਨ ਹਬੀਬ ਨੇ ਜੋਇ ਦਾਸ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ। ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਿਆਂਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ, ਜਿੱਥੋਂ ਜਨਰਲ ਡਾਇਰ ਕਤਲੇਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ। ਇਹ ਮੈਨੂੰ ਉਸ ਭਿਆਨਕ ਦਿਨ ਦੀ ਯਾਦ ਦਿਵਾਉਂਦਾ ਹੈ। ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਦੁਆਰਾ “ਸੁਰੱਖਿਆ” ਦੇ ਨਾਂ ‘ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ। ਦੇਖੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ ‘ਤੇ, ਐਸ ਇਰਫਾਨ ਹਬੀਬ ਨੇ ਲਿਖਿਆ ਹੈ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾਂ, ਵਿਰਾਸਤ ਦੀ ਸੰਭਾਲ ਕਰੋ। ਨਵੀਨੀਕਰਣ ਦੇ ਨਾਂ ਤੇ, ਵਿਰਾਸਤ ਦੀ ਅਸਲ ਮਹੱਤਤਾ ਨੂੰ ਖਤਮ ਹੁੰਦਾ ਨਹੀਂ ਵੇਖਣਾ ਚਾਹੀਦਾ।
ਸੀਪੀਐਮ ਨੇਤਾ ਸੀਤਾਰਾਮ ਯੇਚੁਰੀ ਨੇ ਵੀ ਇਸ ਮਾਮਲੇ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ‘ਸਿਰਫ ਉਹ ਲੋਕ ਜੋ ਆਜ਼ਾਦੀ ਦੇ ਸੰਗਰਾਮ ਤੋਂ ਦੂਰ ਰਹੇ, ਸਿਰਫ ਉਹ ਹੀ ਅਜਿਹੇ ਕਾਂਡ ਕਰ ਸਕਦੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਵੀਨੀਕਰਨ ਕੀਤੇ ਗਏ ਕੰਪਲੈਕਸ ਦਾ ਉਦਘਾਟਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦਾ ਫਰਜ਼ ਹੈ ਕਿ ਉਹ ਆਪਣੇ ਇਤਿਹਾਸ ਦੀ ਰੱਖਿਆ ਕਰੇ। ਇਤਿਹਾਸਕਾਰ ਕਿਮ ਏ ਵੈਗਨਰ ਨੇ ਵੀ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ਕਿ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ 1919 ਦੇ ਅੰਮ੍ਰਿਤਸਰ ਕਤਲੇਆਮ ਵਾਲੀ ਜਗ੍ਹਾ, ਜਲ੍ਹਿਆਂਵਾਲਾ ਬਾਗ ਨੂੰ ਨਵਾਂ ਰੂਪ ਦਿੱਤਾ ਗਿਆ ਹੈ, ਜਿਸਦਾ ਸਪੱਸ਼ਟ ਮਤਲਬ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਵੀ ਮਿਟਾ ਦਿੱਤੇ ਗਏ ਹਨ। ਇਹੀ ਹੈ ਜੋ ਮੈਂ ਆਪਣੀ ਕਿਤਾਬ ਵਿੱਚ ਸਮਾਰਕ ਬਾਰੇ ਲਿਖਿਆ ਹੈ, ਇੱਕ ਅਜਿਹੀ ਜਗ੍ਹਾ ਦਾ ਵਰਣਨ ਕਰਦਾ ਹੈ ਜੋ ਹੁਣ ਖੁਦ ਇਤਿਹਾਸ ਬਣ ਗਈ ਹੈ।