2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕਾਂਗਰਸ ਨੂੰ ਕਰਾਰੀ ਹਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ‘ਤੇ ਕਾਂਗਰਸ ਦਾ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਾਖੜ ਨੇ ਕਿਹਾ ਕਿ ਜੇ ਚਰਨਜੀਤ ਚੰਨੀ ਦੀ ਜਗ੍ਹਾ ਨਵਜੋਤ ਸਿੱਧੂ ਨੂੰ ਮੁੱਖ ਮਤੰਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਸੂਬੇ ਵਿੱਚ ਬਦਲਾਅ ਦੀ ਹਨੇਰੀ ਰੁਕ ਜਾਂਦੀ।
ਜਾਖੜ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਚਿਹਰਾ ਬਦਲਿਆ ਸੀ ਪਰ ਅਕਸ ਨਹੀਂ, CM ਚੰਨੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਨੂੰ ਕਮਾਨ ਦਿੱਤੀ ਗਈ, ਉਸ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਾਬਕਾ ਇੰਚਰਾਜ ਹਰੀਸ਼ ਰਾਵਤ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿੱਚ ਭਗਵਾਨ ਨੇ ਉਨ੍ਹਾਂ ਨਾਲ ਨਿਆਂ ਕੀਤਾ। ਰਾਵਤ ਸਾਹਿਬ ਦੀ ਚਲਾਈ ਮਿਜ਼ਾਇਲ ਕਾਂਗਰਸ ‘ਤੇ ਹੀ ਆ ਡਿੱਗੀ।