[gtranslate]

ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਮੁਲਜ਼ਮ ਜਗਤਾਰ ਤਾਰਾ ਨੂੰ ਮਿਲੀ ਪੈਰੋਲ, 5 ਘੰਟੇ ਦੀ ਮੰਗ ਮਗਰੋਂ 2 ਘੰਟੇ ਦੀ ਮਿਲੀ ਪੈਰੋਲ !

jagtar singh tara hc grants in custody parole

ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਦੱਸ ਦੇਈਏ ਤਾਰਾ ਦੀ ਭਤੀਜੀ ਦਾ 3 ਦਸੰਬਰ ਨੂੰ ਵਿਆਹ ਹੋ ਰਿਹਾ ਹੈ। ਉਨ੍ਹਾਂ ਦੇ ਭਰਾ ਦੀ ਅਪ੍ਰੈਲ ਵਿਚ ਮੌਤ ਹੋ ਗਈ ਸੀ, ਇਸ ਲਈ ਤਾਰਾ ਨੇ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਅਦਾਲਤ ਨੇ ਜਗਤਾਰ ਤਾਰਾ ਨੂੰ ਆਪਣੀ ਭਤੀਜੀ ਦੇ ਵਿਆਹ ਲਈ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਹੈ। ਦੱਸ ਦੇਈਏ ਕਿ ਤਾਰਾ ਦੇ ਵਕੀਲ ਨੇ ਕਿਹਾ ਸੀ ਕਿ 3 ਦਸੰਬਰ ਨੂੰ ਉਨ੍ਹਾਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੈਰੋਲ ਦਿੱਤੀ ਜਾਵੇ ਪਰ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋ ਘੰਟੇ ਲਈ ਪੈਰੋਲ ਦੇ ਦਿੱਤੀ ਹੈ। ਤਾਰਾ ਨੇੜੇ ਪੰਜਾਬ ਪੁਲਿਸ ਦੀ ਸੁਰੱਖਿਆ ਹਰ ਸਮੇਂ ਤਾਇਨਾਤ ਰਹੇਗੀ। ਠੀਕ ਦੋ ਘੰਟੇ ਬਾਅਦ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਆਉਣਾ ਪਵੇਗਾ।

Leave a Reply

Your email address will not be published. Required fields are marked *