ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਇਸ ਹਫਤੇ ਦੇ ਅੰਤ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਜਾਵੇਗੀ। ਜਿੱਥੇ ਉਨ੍ਹਾਂ ਦੇ ਵੱਲੋਂ ਚੀਨ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਅਤੇ ਪ੍ਰਸ਼ਾਂਤ ਵਿੱਚ ਇਸ ਦੇ ਇਰਾਦਿਆਂ ‘ਤੇ ਸਵਾਲ ਚੁੱਕੇ ਜਾਣਗੇ ਜਦੋਂ ਉਹ ਇਸ ਹਫਤੇ ਦੇ ਅੰਤ ਵਿੱਚ APEC ਵਿੱਚ ਚੀਨ ਦੇ ਰਾਸ਼ਟਰਪਤੀ ਨੂੰ ਮਿਲਣਗੇ। ਰਿਪੋਰਟਾਂ ਦੇ ਅਨੁਸਾਰ ਦੋਵੇਂ ਨੇਤਾ APEC ਸਿਖਰ ਸੰਮੇਲਨ ਵਿੱਚ ਇੱਕ ਦੁਵੱਲੀ ਮੀਟਿੰਗ ਕਰਨਗੇ।
ਹਾਲਾਂਕਿ ਆਰਡਰਨ ਵੱਲੋਂ ਮੀਟਿੰਗ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਚੀਨ ਦੇ ਦੁਰਵਿਵਹਾਰ ਅਤੇ ਉਈਗਰ ਮੁਸਲਮਾਨਾਂ ਦੀ ਨਜ਼ਰਬੰਦੀ, ਅਤੇ ਪ੍ਰਸ਼ਾਂਤ ਵਿੱਚ ਚੀਨ ਦੇ ਇਰਾਦਿਆਂ ਵਰਗੇ ਮੁੱਦਿਆਂ ਨੂੰ ਉਠਾਉਣ ਤੋਂ ਪਿੱਛੇ ਨਹੀਂ ਹੱਟਣਗੇ। ਆਰਡਰਨ ਨੇ ਕਿਹਾ ਕਿ ਹਾਲਾਂਕਿ ਦੋਵਾਂ ਦੇਸ਼ਾਂ ਦੇ ਮਜ਼ਬੂਤ ਵਪਾਰਕ ਸਬੰਧ ਹਨ ਅਤੇ ਮੌਸਮੀ ਤਬਦੀਲੀ ਨਾਲ ਲੜਨ ਅਤੇ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਾਂਝੇ ਹਿੱਤ ਹਨ, ਪਰ ਸਾਡੇ ਵਿੱਚ ਵੀ ਵੱਡੇ ਮੱਤਭੇਦ ਹਨ। ਅਸੀਂ ਇਸ ਬਾਰੇ ਵੀ ਬਹੁਤ ਸਪੱਸ਼ਟ ਹੋਵਾਂਗੇ ਕਿ ਅਸੀਂ ਕਿੱਥੇ ਵੱਖ ਹੋਏ ਹਾਂ ਅਤੇ ਇਸ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਅਤੇ ਕੁਝ ਭੂ-ਰਣਨੀਤਕ ਤਣਾਅ ਸ਼ਾਮਿਲ ਹਨ ਜੋ ਅਸੀਂ ਵੇਖੇ ਹਨ।
“ਮੈਂ ਨਿੱਜੀ ਤੌਰ ‘ਤੇ ਕੁੱਝ ਨਹੀਂ ਕਹਿੰਦੀ ਜੋ ਮੈਂ ਜਨਤਕ ਤੌਰ ‘ਤੇ ਵੀ ਨਹੀਂ ਕਹਿੰਦੀ, ਅਸੀਂ ਆਪਣੇ ਖੇਤਰ ਦੇ ਫੌਜੀਕਰਨ ਦਾ ਵਿਰੋਧ ਕਰਦੇ ਹਾਂ।” ਆਰਡਰਨ ਨੇ ਵਿਅਤਨਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਹ ਬਿਆਨ ਦਿੱਤਾ ਹੈ, ਜਿੱਥੇ ਉਹ ਤਿੰਨ ਦਿਨਾਂ ਵਪਾਰਕ ਦੌਰੇ ‘ਤੇ ਹਨ।