ਮੀਡੀਆ ਰਿਪੋਰਟਾਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਇਸ ਮਹੀਨੇ ਆਪਣੇ ਮੰਗੇਤਰ ਕਲਾਰਕ ਗੇਫੋਰਡ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਹਾਲਾਂਕਿ 43 ਸਾਲਾ ਆਰਡਰਨ ਅਤੇ 47 ਸਾਲਾ ਗੇਫੋਰਡ ਨੇ ਅਧਿਕਾਰਤ ਤੌਰ ‘ਤੇ ਖਬਰਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਵਿਆਹ ਅਗਲੇ ਹਫ਼ਤੇ 13 ਜਨਵਰੀ ਨੂੰ ਹਾਕਸ ਬੇਅ ਵਿੱਚ ਹੋਵੇਗਾ। ਇਸ ਦੌਰਾਨ ਵਿਆਹ ਸਮਾਗਮ ‘ਚ ਸਿਰਫ ਨੇੜਲੇ ਮਹਿਮਾਨ ਹੀ ਸ਼ਾਮਿਲ ਹੋਣਗੇ। ਰਿਪੋਰਟਾਂ ਮੁਤਾਬਿਕ ਪਰਿਵਾਰ, ਨਜ਼ਦੀਕੀ ਦੋਸਤ ਅਤੇ ਕਈ ਸਾਬਕਾ ਅਤੇ ਮੌਜੂਦਾ ਲੇਬਰ ਸਿਆਸਤਦਾਨ ਵਿਆਹ ‘ਚ ਸ਼ਾਮਿਲ ਹੋਣਗੇ। ਜੋੜੇ ਨੇ 2019 ਵਿੱਚ ਈਸਟਰ ਬਰੇਕ ਦੌਰਾਨ ਮੰਗਣੀ ਕਰਵਾਈ ਸੀ। ਜੋੜੇ ਨੇ ਪਹਿਲਾ ਵਿਆਹ ਸਮਾਰੋਹ 2022 ਦੀ ਸ਼ੁਰੂਆਤ ‘ਚ ਕਰਵਾਉਣਾ ਸੀ ਪਰ ਉਸ ਸਮੇਂ ਕੋਵਿਡ -19 ਦੇ ਕਾਰਨ ਪਾਬੰਦੀਆਂ ‘ਚ ਕੀਤੇ ਵਾਧੇ ਮਗਰੋਂ ਵਿਆਹ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
