ਨਿਊਜੀਲੈਂਡ ਸਰਕਾਰ ਨੇ ਕੋਵਿਡ ਬੂਸਟਰ ਗੈਪ ਨੂੰ ਚਾਰ ਮਹੀਨਿਆਂ ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਹੈ। ਸ਼ੁੱਕਰਵਾਰ ਤੋਂ ਲੋਕ ਆਪਣੀ ਦੂਜੀ ਫਾਈਜ਼ਰ ਵੈਕਸੀਨ ਤੋਂ ਤਿੰਨ ਮਹੀਨਿਆਂ ਬਾਅਦ ਆਪਣਾ ਕੋਵਿਡ-19 ਬੂਸਟਰ ਸ਼ਾਟ ਲਗਵਾਉਣ ਦੇ ਯੋਗ ਹੋ ਗਏ ਹਨ। ਉੱਥੇ ਹੀ ਸ਼ੁੱਕਰਵਾਰ ਨੂੰ ਆਕਲੈਂਡ ਦੇ ਵਾਟਰਫਰੰਟ ‘ਤੇ ਇੱਕ ਨਵੇਂ ਟੀਕਾਕਰਨ ਕੇਂਦਰ ਵਿੱਚ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਨਾ ਬਰਬਾਦ ਕਰਦਿਆਂ ਸਭ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਇਸ ਦੇ ਅਤੇ ਨਾਲ ਹੀ ਕੀਵੀਆਂ ਨੂੰ ਸਵੈ-ਏਕਾਂਤਵਾਸ ਹੋਣ ਦੀ ਤਿਆਰੀ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਬੂਸਟਰ ਸ਼ਾਟ ਲੈਣ ਦੇ ਮਹੱਤਵ ‘ਤੇ ਜ਼ੋਰ ਦਿੱਤਾ – ਜੋ ਕਿ ਕੋਵਿਡ -19 ਤੋਂ ਮੁੱਖ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ “ਦੇਰੀ ਨਾ ਕਰੋ। ਅੱਜ ਹੀ ਬੂਸਟਰ ਸ਼ਾਟ ਲਗਵਾਉ।” ਸ਼ੁੱਕਰਵਾਰ ਤੋਂ ਤਿੰਨ ਮਿਲੀਅਨ ਤੋਂ ਵੱਧ ਕੀਵੀ ਹੁਣ ਕੋਵਿਡ -19 ਬੂਸਟਰ ਸ਼ਾਟ ਲਗਵਾਉਣ ਦੇ ਯੋਗ ਹੋ ਗਏ ਹਨ।