ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅੱਜ ਆਪਣੇ ਮੰਗੇਤਰ ਕਲਾਰਕ ਗੇਫੋਰਡ ਨਾਲ ਵਿਆਹ ਦੇ ਬੰਧਨ ‘ਚ ਬੱਝੇ ਗਏ ਹਨ। ਦੋਵਾਂ ਦਾ ਵਿਆਹ ਹਾਕਸ ਬੇਅ ਵਿਨਯਾਰਡ ਵਿਖੇ ਹੋਇਆ ਹੈ ਇਸ ਸਮਾਗਮ ‘ਚ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਇੱਕ ਛੋਟੇ ਸਮੂਹ ਨੇ ਸ਼ਿਰਕਤ ਕੀਤੀ ਹੈ। ਇਹ ਸਮਾਰੋਹ ਸ਼ਨੀਵਾਰ ਦੁਪਹਿਰ ਨੂੰ ਕ੍ਰੈਗੀ ਰੇਂਜ ਵਾਈਨਯਾਰਡ ਵਿਖੇ ਹੋਇਆ ਹੈ, ਮਹਿਮਾਨਾਂ ਦੀ ਗਿਣਤੀ ਲਗਭਗ 50-75 ਦੇ ਕਰੀਬ ਦੱਸੀ ਜਾ ਰਹੀ ਹੈ।
