ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਮੰਗਲਵਾਰ ਨੂੰ ਹੇਸਟਿੰਗਜ਼ Marae ਪਹੁੰਚ ਹੜ੍ਹ ਪੀੜਿਤਾਂ ਲਈ ਮੱਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਇੱਥੇ ਪਹੁੰਚ ਵਲੰਟੀਅਰਾਂ ਨੂੰ ਚੱਕਰਵਾਤ ਗੈਬਰੀਏਲ ਦੀ ਤਬਾਹੀ ਤੋਂ ਬਾਅਦ ਜਾ ਰਹੇ ਲੋਕਾਂ ਲਈ ਭੋਜਨ ਦੇ ਪਾਰਸਲ ਇਕੱਠੇ ਕਰਨ ਵਿੱਚ ਮਦਦ ਕੀਤੀ। ਇੱਕ ਵਲੰਟੀਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਵਾਈਪਾਟੂ Maraeਵਿੱਚ ਵੇਖਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਇਹ ਇੱਕ ਅਜਿਹੀ ਜਗ੍ਹਾ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਵੀ ਕਈ ਵਾਰ ਦੌਰਾ ਕੀਤਾ ਸੀ, ਅਤੇ ਇਸ ਜਗ੍ਹਾ ਨਾਲ ਉਨ੍ਹਾਂ ਦਾ “ਮਜ਼ਬੂਤ ਸਬੰਧ ਸੀ।” ਸੇਵਾ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨੇ ਰਸੋਈ ਵਿੱਚ ਤਰਬੂਜ ਕੱਟਣ ਦਾ ਕੰਮ ਕੀਤਾ ਸੀ।
![jacinda ardern lends a helping hand](https://www.sadeaalaradio.co.nz/wp-content/uploads/2023/02/4d714f78-6043-4e2d-82e9-f10e8d23410c-950x499.jpg)