ਅਕਸਰ ਹੀ ਜਦੋਂ ਪੰਜਾਬ ਤੋਂ ਕੋਈ ਰਿਸ਼ਤੇਦਾਰ ਜਾ ਫਿਰ ਕੋਈ ਸਕਾ ਸਬੰਧੀ ਆਉਂਦਾ ਹੈ ਤਾਂ ਉਨ੍ਹਾਂ ਤੋਂ ਕੁੱਝ ਨਾ ਕੁੱਝ ਮੰਗਵਾਇਆ ਜਾਂਦਾ ਹੈ, ਪਰ ਰਿਸ਼ਤੇਦਾਰਾਂ ਤੋਂ ਮੰਗਵਾਇਆ ਸਮਾਨ ਤੁਹਾਨੂੰ ਬਿਪਤਾ ‘ਚ ਪਾ ਸਕਦਾ ਹੈ। ਖਾਸ ਕਰਕੇ ਘਰ ਦਾ ਬਣਿਆਂ ਜਾਂ ਦੁਕਾਨਾ ‘ਤੇ ਮਿਲਣ ਵਾਲਾ ਅਚਾਰ ਜਾਂ ਹੋਰ ਕਈ ਰੋਕ ਵਾਲੀਆਂ ਵਸਤੂਆਂ। ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਕਿਸਮ ਦਾ ਅਚਾਰ, ਦੇਸੀ-ਜੜੀ ਬੂਟੀਆਂ, ਕਿਸੇ ਵੀ ਤਰ੍ਹਾਂ ਦੀ ਹਵਨ ਸਮੱਗਰੀ, ਗੰਗਾ ਜਲ ਜਾਂ ਸਰੋਵਰ ਦਾ ਜਲ, ਕਿਸੇ ਵੀ ਕਿਸਮ ਦਾ ਬੀਜ/ ਪਨੀਰੀ, ਫਰੂਟ, ਕਿਸੇ ਵੀ ਤਰ੍ਹਾਂ ਦਾ ਕੂਕਿੰਗ ਦਾ ਸਮਾਨ ਨਿਊਜ਼ੀਲੈਂਡ ‘ਚ ਲਿਆਉਣਾ ਮਨ੍ਹਾ ਹੈ। ਇੰਨਾਂ ਹੀ ਨਹੀਂ ਜੇਕਰ ਕੋਈ ਅਜਿਹਾ ਸਮਾਨ ਲੈ ਕੇ ਵੀ ਆਉਂਦਾ ਹੈ ਤਾਂ $400 ਦਾ ਜ਼ੁਰਮਾਨਾ ਵੀ ਭਰਨਾ ਪੈ ਸਕਦਾ ਹੈ ਸਿਰਫ ਇੱਥੇ ਹੀ ਬੱਸ ਨਹੀਂ ਜੇ ਮਾਮਲਾ ਉਲਝਿਆ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਸ ਦੌਰਾਨ ਜੋ ਖੱਜਲ ਖੁਆਰੀ ਹੋਵੇਗੀ ਉਹ ਵੱਖਰੀ ਹੈ।
