[gtranslate]

ਇਟਲੀ ਦੇ Venice ‘ਚ ਦਰਦਨਾਕ ਸੜਕ ਹਾਦਸਾ, ਪੁੱਲ ਤੋਂ ਡਿੱਗੀ ਬੱਸ, 21 ਦੀ ਮੌਤ, PM ਮੇਲੋਨੀ ਨੇ ਆਖੀ ਇਹ ਗੱਲ !

italy venice bus falls from bridge

Italy Bus Accident: ਇਟਲੀ ਦੇ Venice ਵਿੱਚ ਮੀਥੇਨ ਗੈਸ ਨਾਲ ਚੱਲ ਰਹੀ ਇੱਕ ਬੱਸ ਦੇ ਇੱਕ ਪੁਲ ਤੋਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲ ਤੋਂ ਡਿੱਗਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਅਤੇ ਵਿਦੇਸ਼ੀਆਂ ਸਮੇਤ ਕੁੱਲ 21 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਤੋਂ ਜਿਆਦਾ ਲੋਕ ਜ਼ਖਮੀ ਵੀ ਹੋਏ ਹਨ। ਸ਼ਹਿਰ ਦੇ ਮੇਅਰ ਲੁਈਗੀ ਬਰੁਗਨਾਰੋ ਨੇ ਫੇਸਬੁੱਕ ‘ਤੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

ਜਦੋਂ ਸਵਾਰੀਆਂ ਨਾਲ ਭਰੀ ਬੱਸ ਕੈਂਪਿੰਗ ਗਰਾਊਂਡ ਵੱਲ ਜਾ ਰਹੀ ਸੀ। ਫਿਰ ਰਾਤ ਕਰੀਬ ਸਾਢੇ ਸੱਤ ਵਜੇ ਇੱਕ ਓਵਰਪਾਸ ‘ਤੇ ਇਹ ਹਾਦਸਾ ਵਾਪਰ ਗਿਆ। ਬੱਸ ਨੂੰ ਤੁਰੰਤ ਅੱਗ ਲੱਗ ਗਈ। ਬੱਸ ਮੇਸਤਰੇ ਜ਼ਿਲ੍ਹੇ ਵਿੱਚ ਰੇਲਵੇ ਲਾਈਨਾਂ ਨੇੜੇ ਡਿੱਗ ਗਈ। ਹਾਲਾਂਕਿ ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਵੈਨਿਸ ਸਿਟੀ ਕੌਂਸਲਰ ਰੇਨਾਟੋ ਬੋਰਾਸੋ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ 40 ਸਾਲਾ ਬੱਸ ਡਰਾਈਵਰ ਹਾਦਸੇ ਤੋਂ ਪਹਿਲਾਂ ਬੀਮਾਰ ਸੀ।

ਦੇਸ਼ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਓਨਾ ਨੇ ਇੱਕ ਬਿਆਨ ਵਿੱਚ ਕਿਹਾ, “ਮੈਂ ਇਸ ਦੁਖਾਂਤ ਦੀ ਪੈਰਵੀ ਕਰਨ ਲਈ ਮੇਅਰ ਲੁਈਗੀ ਬਰੂਗਨਾਰੋ ਅਤੇ (ਟਰਾਂਸਪੋਰਟ) ਮੰਤਰੀ ਮਾਟੇਓ ਸਾਲਵਿਨੀ ਦੇ ਸੰਪਰਕ ਵਿੱਚ ਹਾਂ।”

ਇਟਲੀ ਦੇ ਇਲ ਕੋਰੀਏਰ ਡੇਲਾ ਸੇਰਾ ਅਖਬਾਰ ਦੇ ਅਨੁਸਾਰ, ਬੈਰੀਅਰ ਨੂੰ ਤੋੜਨ ਤੋਂ ਬਾਅਦ, ਬੱਸ ਪੁਲ ਤੋਂ ਉਤਰ ਗਈ ਅਤੇ ਹੇਠਾਂ ਰੇਲਵੇ ਪਟੜੀਆਂ ਦੇ ਨੇੜੇ ਲਗਭਗ 30 ਮੀਟਰ (100 ਫੁੱਟ) ਹੇਠਾਂ ਡਿੱਗ ਗਈ। ਇਸ ਦੌਰਾਨ ਬੱਸ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਇਟਲੀ ਦੇ ਗ੍ਰਹਿ ਮੰਤਰੀ ਮਾਟੇਓ ਪਿਅੰਤੇਦੋਸੀ ਨੇ ਕਿਹਾ ਕਿ ਅੱਗ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੀਥੇਨ ਕਾਰਨ ਤੇਜ਼ੀ ਨਾਲ ਫੈਲੀ। ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧੇਗੀ।

Leave a Reply

Your email address will not be published. Required fields are marked *