ਇਟਲੀ ਦੇ ਮਿਲਾਨ ਵਿੱਚ ਵੀਰਵਾਰ (11 ਮਈ) ਨੂੰ ਇੱਕ ਵੱਡਾ ਧਮਾਕਾ ਹੋਇਆ ਹੈ। ਪਾਰਕਿੰਗ ਵਿੱਚ ਖੜ੍ਹੀ ਵੈਨ ਵਿੱਚ ਧਮਾਕਾ ਹੋਣ ਕਾਰਨ ਕਈ ਵਾਹਨਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦ ਨੇ ਦੱਸਿਆ ਕਿ ਇਹ ਘਟਨਾ ਆਕਸੋਲੋਜੀਕਲ ਇੰਸਟੀਚਿਊਟ ਨੇੜੇ ਖੜੀ ਆਕਸੀਜਨ ਟੈਂਕ ਵਾਲੀ ਵੈਨ ਵਿੱਚ ਧਮਾਕਾ ਹੋਣ ਕਾਰਨ ਵਾਪਰੀ ਹੈ। ਸਥਾਨਕ ਮੀਡੀਆ ਲਾ ਰਿਪਬਲਿਕਾ ਮੁਤਾਬਿਕ ਵੈਨ ‘ਚ ਧਮਾਕਾ ਹੋਣ ਕਾਰਨ ਪੰਜ ਕਾਰਾਂ ਨੂੰ ਅੱਗ ਲੱਗ ਗਈ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਸ ਦੇ ਤੁਰੰਤ ਬਾਅਦ ਅਸਮਾਨ ‘ਚ ਸੰਘਣੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ। ਫਿਲਹਾਲ ਕੋਈ ਜ਼ਖਮੀ ਨਹੀਂ ਹੋਇਆ ਹੈ।
ਕੀ ਕਿਹਾ ਮੇਅਰ ਨੇ?
ਰਾਇਟਰਜ਼ ਨੇ ਮੇਅਰ ਜੂਸੇਪ ਸਾਲਾ ਦੇ ਹਵਾਲੇ ਨਾਲ ਕਿਹਾ ਕਿ ਕੋਈ ਵੀ ਮਾਰਿਆ ਨਹੀਂ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੈਨ ਦੇ ਇੰਜਣ ਨੂੰ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਡਰਾਈਵਰ ਨੇ ਤੁਰੰਤ ਆਕਸੀਜਨ ਸਿਲੰਡਰ ਲੈ ਲਿਆ ਤਾਂ ਜੋ ਨੁਕਸਾਨ ਘੱਟ ਹੋਵੇ।