ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਘੀ ਨੇ ਵੀਰਵਾਰ ਨੂੰ ਰਾਸ਼ਟਰੀ ਏਕਤਾ ਗੱਠਜੋੜ ਸਰਕਾਰ ਦੇ ਟੁੱਟਣ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਗੱਠਜੋੜ ਦੇ ਮਹੱਤਵਪੂਰਨ ਮੈਂਬਰਾਂ ਦੇ ਵਿਸ਼ਵਾਸ ਮੱਤ ਵਿੱਚ ਹਿੱਸਾ ਨਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਨੂੰ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਅੱਜ ਸਵੇਰੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਹੁਣ ਦੇਸ਼ ਵਿੱਚ ਇੱਕ ਵਾਰ ਫਿਰ ਚੋਣਾਂ ਹੋਣਗੀਆਂ।
ਆਪਣੇ ਅਸਤੀਫੇ ਦੀ ਪੁਸ਼ਟੀ ਕਰਦੇ ਹੋਏ, ਮੈਟਾਰੇਲਾ ਦੇ ਦਫਤਰ ਨੇ ਕਿਹਾ ਕਿ ਰਾਸ਼ਟਰਪਤੀ ਨੇ ਮਾਰੀਓ ਡਰਾਗੀ ਦੇ ਅਸਤੀਫੇ ਦਾ ਨੋਟਿਸ ਲਿਆ ਹੈ। ਫਿਲਹਾਲ ਡਰਾਗੀ ਸਰਕਾਰ ਕੇਅਰਟੇਕਰ ਸਰਕਾਰ ਵਜੋਂ ਕੰਮ ਕਰੇਗੀ।