ਅਸੀਂ ਅਕਸਰ ਹੀ ਦੇਖਿਆ ਹੈ ਕਿ ਭਾਰਤ ‘ਚ ਅਸੀਂ ਆਪਣੀ ਮਰਜ਼ੀ ਨਾਲ ਘਰਾਂ ‘ਚ ਖੜ੍ਹੇ ਦਰੱਖਤਾਂ ਨੂੰ ਕੱਟ ਦਿੰਦੇ ਹਾਂ। ਪਰ ਅੱਜ ਦਰੱਖਤ ਦੀ ਕਟਾਈ ਨਾਲ ਜੁੜੀ ਅਜਿਹੀ ਖਬਰ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਸੁਣ ਤੁਸੀ ਵੀ ਹੈਰਾਨ ਹੋ ਜਾਵੋਂਗੇ, ਦਰਅਸਲ ਆਕਲੈਂਡ ਦੇ ਟਾਕਾਪੂਨਾ ਸਥਿਤ ਪਾਰਕ ਐਵੇਨਿਊ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਕਾਨ ਨੂੰ ਆਪਣੀ ਹੀ ਪ੍ਰਾਪਰਟੀ ‘ਚ ਲੱਗੇ ਦਰੱਖਤ ਨੂੰ ਕੱਟਣ ਦੇ ਚੱਕਰ ‘ਚ $52,500 ਦਾ ਜੁਰਮਾਨਾ ਕੀਤਾ ਗਿਆ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਦਰੱਖਤ ਦੀ ਕਟਾਈ ਦਾ ਕਾਰਨ ਦੱਸਦਿਆਂ ਘਰ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਤੋਂ ਬੀਚ ਦਾ ਨਜਾਰਾ ਸਹੀ ਢੰਗ ਨਾਲ ਨਹੀਂ ਦਿਖਦਾ ਸੀ ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਸੀ। ਇਕ ਦਿਲਚਸਪ ਗੱਲ ਰਹਿ ਵੀ ਹੈ ਕਿ ਇਸ ਮਾਮਲੇ ਵਿੱਚ ਦਰੱਖਤ ਕੱਟਣ ਵਾਲੇ ਕਾਂਟਰੇਕਟਰ ਵੀ ਇਸ ਵੇਲੇ ਕਚਿਹਰੀ ਦੀਆਂ ਤਾਰੀਖਾਂ ਭੁਗਤ ਰਹੇ ਹਨ। ਨਵੰਬਰ 2020 ਵਿੱਚ ਕੱਟਿਆ ਗਿਆ ਇਹ ਦਰੱਖਤ ਪੋਹੂਟੁਕਾਵਾ ਨਸਲ ਦਾ ਸੀ ਤੇ ਇੱਕ ਸੁਰੱਖਿਅਤ ਦਰੱਖਤ ਦੇ ਦਰਜੇ ਹੇਠ ਸੀ।
