[gtranslate]

ਵੱਡੀ ਖਬਰ : ਈਰਾਨ ‘ਚ ਸਕੂਲ ‘ਤੇ ਡਿੱਗਿਆ ਲੜਾਕੂ ਜਹਾਜ਼, ਤਿੰਨ ਦੀ ਮੌਤ

iranian fighter jet f5 crashed

ਈਰਾਨ ‘ਚ ਇੱਕ ਲੜਾਕੂ ਜਹਾਜ਼ ਐੱਫ-5 ਦੇ ਸਕੂਲ ਦੀ ਇਮਾਰਤ ‘ਤੇ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਈਰਾਨ ਦੇ ਉੱਤਰ-ਪੱਛਮੀ ਸ਼ਹਿਰ ਤਬਰੀਜ਼ ‘ਚ ਸੋਮਵਾਰ ਨੂੰ ਵਾਪਰਿਆ ਹੈ। ਅਧਿਕਾਰੀਆਂ ਮੁਤਾਬਿਕ ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਚਾਲਕ ਦਲ ਦੇ ਦੋ ਮੈਂਬਰ ਅਤੇ ਉਸ ਸੜਕ ਤੋਂ ਲੰਘ ਰਿਹਾ ਇੱਕ ਵਿਅਕਤੀ ਸ਼ਾਮਲ ਹਨ। ਸਥਾਨਕ ਅਧਿਕਾਰੀ ਮੁਹੰਮਦ-ਬਾਘੇਰ ਹੋਨਾਵਰ ਨੇ ਸਥਾਨਕ ਮੀਡੀਆ ਨੂੰ ਦੱਸਿਆ, “ਖੁਸ਼ਕਿਸਮਤੀ ਨਾਲ ਇਹ ਸਕੂਲ ਕੋਰੋਨਾ ਮਹਾਂਮਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ।”

ਪੂਰਬੀ ਅਜ਼ਰਬਾਈਜਾਨ ਸੂਬੇ ਵਿੱਚ ਐਮਰਜੈਂਸੀ ਕਾਰਵਾਈਆਂ ਦੇ ਮੁਖੀ ਹੋਨਵਰ ਨੇ ਕਿਹਾ, “ਈਰਾਨੀ ਲੜਾਕੂ ਜਹਾਜ਼ ਇੱਕ ਸਿਖਲਾਈ ਮਿਸ਼ਨ ‘ਤੇ ਸੀ ਜਦੋਂ ਇਹ ਸਵੇਰੇ 9:00 ਵਜੇ ਸ਼ਹਿਰ ਦੇ ਦਿਲ ਵਿੱਚ ਹਾਦਸਾਗ੍ਰਸਤ ਹੋ ਗਿਆ। ਸਥਾਨਕ ਰੈੱਡ ਕਰਾਸ ਸੋਸਾਇਟੀ ਦੇ ਮੁਖੀ ਨੇ ਕਿਹਾ ਕਿ ਜਹਾਜ਼ ਸਕੂਲ ਦੀ ਬਾਹਰਲੀ ਕੰਧ ‘ਤੇ ਹਾਦਸਾਗ੍ਰਸਤ ਹੋ ਗਿਆ ਅਤੇ ਚਾਲਕ ਦਲ ਤੋਂ ਇਲਾਵਾ ਮਰਨ ਵਾਲਾ ਵਿਅਕਤੀ ਸਥਾਨਕ ਨਿਵਾਸੀ ਸੀ।

Leave a Reply

Your email address will not be published. Required fields are marked *