ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਬੁੱਧਵਾਰ ਨੂੰ ਆਪਣੇ ਬੁਆਏਫਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਨੂਪੁਰ ਸ਼ਿਖਰੇ ਅਨੋਖੇ ਅੰਦਾਜ਼ ‘ਚ ਵਿਆਹ ਵਾਲੀ ਥਾਂ ਬਰਾਤ ਲੈ ਕੇ ਪਹੁੰਚਿਆ। ਫਿਟਨੈੱਸ ਕੋਚ ਹੋਣ ਤੋਂ ਇਲਾਵਾ ਆਮਿਰ ਖਾਨ ਦਾ ਜਵਾਈ ਇੱਕ ਐਥਲੀਟ ਵੀ ਹੈ। ਅਜਿਹੇ ‘ਚ ਉਹ ਟੀ-ਸ਼ਰਟ ਅਤੇ ਹਾਫ ਪੈਂਟ ‘ਚ ਭੱਜਦੇ ਭੱਜਦੇ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ‘ਚ ਆਪਣੀ ਬਰਾਤ ਲੈ ਕੇ ਪਹੁੰਚੇ।
ਅਨੋਖੇ ਤਰੀਕੇ ਨਾਲ ਬਰਾਤ ਨਾਲ ਅੰਦਰ ਜਾਣ ਤੋਂ ਪਹਿਲਾਂ ਨੂਪੁਰ ਸ਼ਿਖਾਰੇ ਹੋਟਲ ਦੇ ਗੇਟ ਦੇ ਬਾਹਰ ਢੋਲ ਦੀ ਧੁਨ ‘ਤੇ ਜੋਸ਼ ਨਾਲ ਨੱਚਿਆ। ਜਦੋਂ ਨੂਪੁਰ ਸ਼ਿਖਰੇ ਡਾਂਸ ਕਰ ਰਿਹਾ ਸੀ ਤਾਂ ਉਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਖੂਬ ਡਾਂਸ ਕਰਦੇ ਦਿਖੇ। ਬਰਾਤ ਦਾ ਇਹ ਅਨੋਖਾ ਨਜ਼ਾਰਾ ਕਰੀਬ 10 ਮਿੰਟ ਤੱਕ ਦੇਖਣ ਨੂੰ ਮਿਲਿਆ। ਨੂਪੁਰ ਸ਼ਿਖਰੇ ਅਤੇ ਆਇਰਾ ਖਾਨ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਪਿਛਲੇ ਸਾਲ, ਨਵੰਬਰ ਦੇ ਮਹੀਨੇ, ਜੋੜੇ ਨੇ ਬਹੁਤ ਧੂਮਧਾਮ ਨਾਲ ਮੰਗਣੀ ਕਰਵਾਈ ਸੀ, ਜਿਸ ਵਿੱਚ ਪੂਰਾ ਪਰਿਵਾਰ ਅਤੇ ਸਿਰਫ ਨਜ਼ਦੀਕੀ ਲੋਕ ਸ਼ਾਮਿਲ ਹੋਏ ਸਨ।