ਪ੍ਰਸ਼ੰਸਕਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਸ਼ਾਮ ਇੱਕ ਬਹੁਤ ਹੀ ਰੋਮਾਂਚਕ ਮੈਚ ਦੇਖਣ ਨੂੰ ਮਿਲੇਗਾ, ਜਦੋਂ ਮੁੰਬਈ ਇੰਡੀਅਨਜ਼ (MI) ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਚ ਖੇਡੇ ਜਾਣ ਵਾਲੇ ਇਸ ਮੈਚ ‘ਚ ਮੁੰਬਈ ਦੀ ਟੀਮ ਆਪਣੀ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ। ਹੁਣ ਤੱਕ ਮੁੰਬਈ ਦੀ ਟੀਮ ਇਸ ਸੈਸ਼ਨ ‘ਚ ਆਪਣੇ ਸਾਰੇ ਚਾਰ ਮੈਚ ਹਾਰ ਚੁੱਕੀ ਹੈ ਅਤੇ ਅੰਕ ਸੂਚੀ ‘ਚ 9ਵੇਂ ਸਥਾਨ ‘ਤੇ ਹੈ। ਜਦਕਿ ਪੰਜਾਬ ਕਿੰਗਜ਼ ਨੇ ਹੁਣ ਤੱਕ 4 ਮੈਚਾਂ ‘ਚੋਂ 2 ਮੈਚ ਜਿੱਤੇ ਹਨ, ਅਤੇ 2 ਮੈਚਾਂ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਹੁਣ ਤੱਕ 27 ਮੈਚਾਂ ਵਿੱਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ 27 ਮੈਚਾਂ ‘ਚੋਂ ਮੁੰਬਈ ਇੰਡੀਅਨਜ਼ ਨੇ 14 ਮੈਚ ਜਿੱਤੇ ਹਨ, ਜਦਕਿ ਪੰਜਾਬ ਨੇ 13 ਮੈਚ ਜਿੱਤੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਦੋਵਾਂ ਟੀਮਾਂ ਬਰਾਬਰ ਦੀਆਂ ਟੀਮਾਂ ਹਨ। ਇਸ ਵਾਰ ਦੋਵਾਂ ਟੀਮਾਂ ‘ਚ ਵੱਡੇ ਬਦਲਾਅ ਹੋਏ ਹਨ, ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਹੜੀ ਟੀਮ ਇਹ ਮੈਚ ਜਿੱਤੇਗੀ। ਵੈਸੇ ਹੁਣ ਤੱਕ ਪੰਜਾਬ ਦਾ ਪ੍ਰਦਰਸ਼ਨ ਮੁੰਬਈ ਨਾਲੋਂ ਬਿਹਤਰ ਰਿਹਾ ਹੈ।