ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਬਾਅਦ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #BanIPL ਵੀ ਟ੍ਰੈਂਡਿੰਗ ‘ਚ ਹੈ। ਸੋਸ਼ਲ ਮੀਡੀਆ ‘ਤੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੀ ਕਾਫੀ ਜਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਮੈਚਾਂ ‘ਚ ਹਾਰ ਤੋਂ ਬਾਅਦ ਨਿਰਾਸ਼ ਕ੍ਰਿਕਟ ਪ੍ਰਸ਼ੰਸਕ ਹੁਣ ਟਵਿੱਟਰ ‘ਤੇ IPL ‘ਤੇ ਬੈਨ ਦੀ ਮੰਗ ਕਰ ਰਹੇ ਹਨ। ਪ੍ਰਸ਼ੰਸਕ ਕਹਿ ਰਹੇ ਹਨ ਕਿ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਦੇ ਆਯੋਜਨ ਦਾ ਕੀ ਫਾਇਦਾ? ਜਦੋਂ ਟੀਮ ਇੰਡੀਆ ਇੰਟਰਨੈਸ਼ਨਲ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ।
ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ ਆਈ.ਪੀ.ਐੱਲ ਖੇਡ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਪੱਧਰ ਦੇ ਦਬਾਅ ਨੂੰ ਸੰਭਾਲਣ (ਝੱਲਣ ) ਦੇ ਯੋਗ ਨਹੀਂ ਹਾਂ। ਅਜਿਹੇ ‘ਚ ਆਈ.ਪੀ.ਐੱਲ ‘ਤੇ ਪਾਬੰਦੀ ਲਗਾਓ ਅਤੇ ਸਿਰਫ ਅੰਤਰਰਾਸ਼ਟਰੀ ਕ੍ਰਿਕਟ ‘ਤੇ ਧਿਆਨ ਦਿਓ। ਹੁਣ ਟੀਮ ਇੰਡੀਆ ਲਈ ਸੈਮੀਫਾਈਨਲ ‘ਚ ਪਹੁੰਚਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ।