ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ। ਹੁਣ ਪ੍ਰਸ਼ੰਸਕ ਸਟੇਡੀਅਮ ਜਾ ਕੇ ਆਈਪੀਐਲ ਮੈਚ ਦੇਖ ਸਕਣਗੇ। ਆਈ.ਪੀ.ਐੱਲ. ਨੇ ਬੁੱਧਵਾਰ ਨੂੰ ਇਕ ਪ੍ਰੈੱਸ ਰਿਲੀਜ਼ ‘ਚ ਇਹ ਐਲਾਨ ਕੀਤਾ ਹੈ। ਇਹ ਕਿਹਾ ਗਿਆ ਹੈ ਕਿ ਆਈਪੀਐਲ ਮੈਚਾਂ ਦੌਰਾਨ, ਸਟੇਡੀਅਮਾਂ ਦੀ ਕੁੱਲ ਸਮਰੱਥਾ ਦੀ 25% ਸੀਟਾਂ ‘ਤੇ ਦਰਸ਼ਕਾਂ ਦੇ ਦਾਖਲੇ ਦੀ ਆਗਿਆ ਹੋਵੇਗੀ। ਆਈਪੀਐਲ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, ‘ਆਈਪੀਐਲ ਦੀ ਸ਼ੁਰੂਆਤ ਵਾਨਖੇੜੇ ਸਟੇਡੀਅਮ ਵਿੱਚ 26 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਨਾਲ ਹੋ ਰਹੀ ਹੈ।
ਆਈਪੀਐਲ ਦੇ ਇਸ 15ਵੇਂ ਸੀਜ਼ਨ ਵਿੱਚ ਅਸੀਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇਸ ‘ਚ ਕਿਹਾ ਗਿਆ ਹੈ, ‘ਕ੍ਰਿਕਟ ਪ੍ਰਸ਼ੰਸਕ 23 ਮਾਰਚ ਦੀ ਦੁਪਹਿਰ ਤੋਂ IPL ਦੀ ਅਧਿਕਾਰਤ ਵੈੱਬਸਾਈਟ www.iplt20.com ਅਤੇ www.BookMyShow.com ‘ਤੇ IPL 2022 ਲੀਗ ਪੜਾਅ ਦੀਆਂ ਟਿਕਟਾਂ ਖਰੀਦ ਸਕਦੇ ਹਨ। ਇਹ ਮੈਚ ਮੁੰਬਈ, ਨਵੀਂ ਮੁੰਬਈ ਅਤੇ ਪੁਣੇ ਦੇ ਸਟੇਡੀਅਮਾਂ ‘ਚ ਖੇਡੇ ਜਾਣਗੇ। ਕੋਵਿਡ -19 ਪ੍ਰੋਟੋਕੋਲ ਦੇ ਅਨੁਸਾਰ, ਦਰਸ਼ਕਾਂ ਨੂੰ ਸਟੇਡੀਅਮਾਂ ਦੀ ਕੁੱਲ ਸਮਰੱਥਾ ਦੇ 25% ਸੀਟਾਂ ‘ਤੇ ਹੀ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। 20-20 ਮੈਚ ਵਾਨਖੇੜੇ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਅਤੇ 15-15 ਮੈਚ ਬ੍ਰੇਬੋਰਨ ਅਤੇ ਐਮਸੀਏ ਇੰਟਰਨੈਸ਼ਨਲ ਸਟੇਡੀਅਮ, ਪੁਣੇ ਵਿਖੇ ਖੇਡੇ ਜਾਣਗੇ।