ਨਿਊਜ਼ੀਲੈਂਡ ਦੇ ਮਹਾਨ ਬੱਲੇਬਾਜ਼ ਕੇਨ ਵਿਲੀਅਮਸਨ ਨੂੰ ਆਈਪੀਐਲ 2025 ਦੀ ਨਿਲਾਮੀ ‘ਚ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ। ਹਾਲਾਂਕਿ ਉਹ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੇ ਪਰ ਇਸ ਵਾਰ ਖਿਡਾਰੀ ਦੀ ਬਜਾਏ ਕੁਮੈਂਟੇਟਰ ਦੇ ਤੌਰ ‘ਤੇ। ਵਿਲੀਅਮਸਨ ਨੂੰ ਆਈਪੀਐਲ 2025 ਦੇ ਕੁਮੈਂਟਰੀ ਪੈਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਈਪੀਐਲ 2025 ਦਾ ਕੁਮੈਂਟਰੀ ਪੈਨਲ ਸਾਬਕਾ ਕ੍ਰਿਕਟਰਾਂ ਅਤੇ ਕ੍ਰਿਕਟ ਮਾਹਿਰਾਂ ਦਾ ਮਿਸ਼ਰਣ ਹੈ, ਜੋ ਕਈ ਭਾਸ਼ਾਵਾਂ ਵਿੱਚ ਮੈਚ ਨੂੰ ਕਵਰ ਕਰੇਗਾ। ਇਸ ਪੈਨਲ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਆਵਾਜ਼ਾਂ ਸ਼ਾਮਿਲ ਹੋਣਗੀਆਂ, ਜੋ ਟੂਰਨਾਮੈਂਟ ਦੌਰਾਨ ਸ਼ਾਨਦਾਰ ਕੁਮੈਂਟਰੀ ਪੇਸ਼ ਕਰਨਗੇ।
ਸਟਾਰ ਸਪੋਰਟਸ ਦੀ ਰਾਸ਼ਟਰੀ ਫੀਡ ‘ਚ ਸੁਨੀਲ ਗਾਵਸਕਰ, ਨਵਜੋਤ ਸਿੰਘ ਸਿੱਧੂ, ਸੰਜੇ ਮਾਂਜਰੇਕਰ, ਮਾਈਕਲ ਕਲਾਰਕ, ਮੈਥਿਊ ਹੇਡਨ, ਸ਼ੇਨ ਵਾਟਸਨ, ਵਰਿੰਦਰ ਸਹਿਵਾਗ, ਸ਼ਿਖਰ ਧਵਨ, ਹਰਭਜਨ ਸਿੰਘ, ਅਨਿਲ ਕੁੰਬਲੇ, ਸੁਰੇਸ਼ ਰੈਨਾ, ਕੇਨ ਵਿਲੀਅਮਸਨ, ਏਬੀ ਡਿਵਿਲੀਅਰਸ, ਆਰੋਨ ਵਰਗੇ ਮਹਾਨ ਖਿਡਾਰੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਕੇਨ ਵਿਲੀਅਮਸਨ ਦਾ ਕਮੈਂਟਰੀ ਵਿੱਚ ਡੈਬਿਊ ਆਈਪੀਐਲ ਪ੍ਰਸ਼ੰਸਕਾਂ ਲਈ ਇੱਕ ਨਵਾਂ ਅਨੁਭਵ ਲਿਆਵੇਗਾ। ਵਿਲੀਅਮਸਨ ਨੇ ਆਪਣੇ ਸ਼ਾਂਤ ਅਤੇ ਰਣਨੀਤਕ ਦਿਮਾਗ ਲਈ ਕ੍ਰਿਕਟ ਜਗਤ ਵਿੱਚ ਨਾਮਣਾ ਖੱਟਿਆ ਹੈ, ਅਤੇ ਇਹੀ ਗੁਣ ਉਸਦੀ ਕੁਮੈਂਟਰੀ ਵਿੱਚ ਵੀ ਝਲਕਣ ਦੀ ਉਮੀਦ ਕੀਤੀ ਜਾਂਦੀ ਹੈ। IPL 2025 ਦਾ ਇਹ ਕੁਮੈਂਟਰੀ ਪੈਨਲ ਨਾ ਸਿਰਫ਼ ਮੈਚਾਂ ਨੂੰ ਹੋਰ ਦਿਲਚਸਪ ਬਣਾਏਗਾ, ਸਗੋਂ ਪ੍ਰਸ਼ੰਸਕਾਂ ਨੂੰ ਖੇਡ ਦੇ ਹਰ ਪਹਿਲੂ ਦੀ ਸਮਝ ਵੀ ਦੇਵੇਗਾ। ਇਸ ਸੀਜ਼ਨ ‘ਚ ਕੁਮੈਂਟਰੀ ਬਾਕਸ ‘ਚ ਕਈ ਦਿੱਗਜਾਂ ਦੀ ਮੌਜੂਦਗੀ ਯਕੀਨੀ ਤੌਰ ‘ਤੇ ਟੂਰਨਾਮੈਂਟ ਨੂੰ ਯਾਦਗਾਰ ਬਣਾਵੇਗੀ।