IPL 2025 ਲਈ ਸਾਰੀਆਂ ਫਰੈਂਚਾਈਜ਼ੀਆਂ (ਟੀਮਾਂ ) ਨੇ ਆਪਣੇ ਰਿਟੇਨ ਅਤੇ ਰਿਲੀਜ਼ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਆਈਪੀਐਲ ਗਵਰਨਿੰਗ ਕੌਂਸਲ ਨੇ ਸਾਰੀਆਂ ਫਰੈਂਚਾਈਜ਼ੀਆਂ ਨੂੰ 31 ਅਕਤੂਬਰ ਸ਼ਾਮ 5 ਵਜੇ ਤੱਕ ਰਿਟੇਨ ਕੀਤੇ ਖਿਡਾਰੀਆਂ ਦੇ ਨਾਂ ਦੇਣ ਲਈ ਕਿਹਾ ਸੀ, ਅਜਿਹੀ ਸਥਿਤੀ ਵਿੱਚ ਸਮਾਂ ਸੀਮਾ ਪੂਰੀ ਹੋ ਗਈ ਹੈ।
ਪੰਜਾਬ ਕਿੰਗਜ਼ ਨੇ ਬਹੁਤ ਹੀ ਹੈਰਾਨੀਜਨਕ ਫੈਸਲਾ ਲਿਆ ਹੈ। ਪੰਜਾਬ ਨੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਹੈ। ਪੰਜਾਬ ਨੇ ਪ੍ਰਭਸਿਮਰਨ ਸਿੰਘ ਅਤੇ ਸ਼ਸ਼ਾਂਕ ਸਿੰਘ ਨੂੰ ਬਰਕਰਾਰ ਰੱਖਿਆ ਹੈ। ਇਹ ਦੋਵੇਂ ਖਿਡਾਰੀ ਅਨਕੈਪਡ ਹਨ। ਜਦਕਿ ਮੁੰਬਈ ਇੰਡੀਅਨਜ਼ ਨੇ ਸਾਬਕਾ ਕਪਤਾਨ ਰੋਹਿਤ ਸ਼ਰਮਾ, ਮੌਜੂਦਾ ਕਪਤਾਨ ਹਾਰਦਿਕ ਪੰਡਯਾ, ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਅਤੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਬਰਕਰਾਰ ਰੱਖਿਆ ਹੈ।
ਰਾਇਲ ਚੈਲੰਜਰਜ਼ ਬੰਗਲੌਰ ਨੇ ਸਿਰਫ਼ ਤਿੰਨ ਖਿਡਾਰੀਆਂ ਨੂੰ ਹੀ ਬਰਕਰਾਰ ਰੱਖਿਆ ਹੈ। RCB ਨੇ ਵਿਰਾਟ ਕੋਹਲੀ, ਰਜਤ ਪਾਟੀਦਾਰ ਅਤੇ ਯਸ਼ ਦਿਆਲ ਨੂੰ ਬਰਕਰਾਰ ਰੱਖਿਆ ਹੈ। ਗਲੇਨ ਮੈਕਸਵੈੱਲ, ਫਾਫ ਡੂ ਪਲੇਸਿਸ ਅਤੇ ਮੁਹੰਮਦ ਸਿਰਾਜ ਵਰਗੇ ਸਟਾਰ ਖਿਡਾਰੀਆਂ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਚੇਨਈ ਸੁਪਰ ਕਿੰਗਜ਼ ਨੇ IPL 2025 ਲਈ ਪੰਜ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਚੇਨਈ ਨੇ ਰਵਿੰਦਰ ਜਡੇਜਾ, ਰੁਤੁਰਾਜ ਗਾਇਕਵਾੜ, ਸ਼ਿਵਮ ਦੁਬੇ, ਐਮਐਸ ਧੋਨੀ ਅਤੇ ਮਤਿਸ਼ਾ ਪਥੀਰਾਨਾ ਨੂੰ ਬਰਕਰਾਰ ਰੱਖਿਆ ਹੈ।
ਦਿੱਲੀ ਕੈਪੀਟਲਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਰਿਸ਼ਭ ਪੰਤ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਦਿੱਲੀ ਨੇ ਸਿਰਫ਼ ਚਾਰ ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਹੈ। ਦਿੱਲੀ ਨੇ ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਟਰਸਟਨ ਸਟੱਬਸ ਅਤੇ ਕੁਲਦੀਪ ਯਾਦਵ ਨੂੰ ਆਉਣ ਵਾਲੇ ਸੀਜ਼ਨ ਲਈ ਬਰਕਰਾਰ ਰੱਖਿਆ ਹੈ। ਲਖਨਊ ਸੁਪਰ ਜਾਇੰਟਸ ਨੇ ਕੇਐਲ ਰਾਹੁਲ ਨੂੰ ਰਿਲੀਜ਼ ਕੀਤਾ ਹੈ। ਲਖਨਊ ਨੇ ਨਿਕੋਲਸ ਪੂਰਨ, ਆਯੂਸ਼ ਬਡੋਨੀ, ਮਯੰਕ ਯਾਦਵ, ਮੋਹਸਿਨ ਖਾਨ ਅਤੇ ਰਵੀ ਬਿਸ਼ਨੋਈ ਨੂੰ ਬਰਕਰਾਰ ਰੱਖਿਆ ਹੈ।
ਗੁਜਰਾਤ ਟਾਈਟਨਸ ਨੇ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਗੁਜਰਾਤ ਨੇ IPL 2025 ਲਈ ਸ਼ੁਭਮਨ ਗਿੱਲ, ਰਾਹੁਲ ਤਿਵਾਤੀਆ, ਸਾਈ ਸੁਦਰਸ਼ਨ, ਰਾਸ਼ਿਦ ਖਾਨ ਅਤੇ ਸ਼ਾਹਰੁਖ ਖਾਨ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਸ ਨੇ ਜੋਸ ਬਟਲਰ ਨੂੰ ਬਰਕਰਾਰ ਨਹੀਂ ਰੱਖਿਆ ਹੈ। ਰਾਜਸਥਾਨ ਨੇ IPL 2025 ਲਈ ਸੰਜੂ ਸੈਮਸਨ, ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ ਅਤੇ ਸੰਦੀਪ ਸਿੰਘ ਨੂੰ ਬਰਕਰਾਰ ਰੱਖਿਆ ਹੈ।
ਸਨਰਾਈਜ਼ਰਸ ਹੈਦਰਾਬਾਦ ਨੇ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ, ਅਭਿਸ਼ੇਕ ਸ਼ਰਮਾ, ਹੇਨਰਿਕ ਕਲਾਸੇਨ, ਨਿਤੀਸ਼ ਕੁਮਾਰ ਰੈੱਡੀ ਅਤੇ ਟ੍ਰੈਵਿਸ ਹੈੱਡ ਨੂੰ ਬਰਕਰਾਰ ਰੱਖਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼੍ਰੇਅਸ ਅਈਅਰ ਨੂੰ ਛੱਡਣ ਦਾ ਫੈਸਲਾ ਕੀਤਾ ਹੈ। KKR ਨੇ IPL 2025 ਲਈ 5 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਕੇਕੇਆਰ ਨੇ ਆਂਦਰੇ ਰਸਲ, ਸੁਨੀਲ ਨਰਾਇਣ, ਵਰੁਣ ਚੱਕਰਵਰਤੀ, ਰਮਨਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੂੰ ਬਰਕਰਾਰ ਰੱਖਿਆ ਹੈ।