IPL 2024 ਦਾ ਬਾਦਸ਼ਾਹ ਕੌਣ ਹੋਵੇਗਾ ਇਸਦਾ ਫੈਸਲਾ ਐਤਵਾਰ ਸ਼ਾਮ ਨੂੰ ਚੇਨਈ ਵਿੱਚ ਹੋਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਫਾਈਨਲ ਮੈਚ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਕੇਕੇਆਰ ਨੇ ਪਹਿਲਾ ਕੁਆਲੀਫਾਇਰ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਹੈਦਰਾਬਾਦ ਨੇ ਦੂਜਾ ਕੁਆਲੀਫਾਇਰ ਜਿੱਤ ਕੇ ਇਹ ਮੁਕਾਮ ਹਾਸਿਲ ਕੀਤਾ ਹੈ। ਹੈਦਰਾਬਾਦ ਲਈ ਫਾਈਨਲ ਜਿੱਤਣਾ ਆਸਾਨ ਨਹੀਂ ਹੋਵੇਗਾ। ਉਸ ਨੂੰ ਕੇਕੇਆਰ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ ਕੋਲਕਾਤਾ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
![ipl 2024 final kkr vs srh](https://www.sadeaalaradio.co.nz/wp-content/uploads/2024/05/WhatsApp-Image-2024-05-26-at-9.10.23-AM-950x534.jpeg)